ਚੰਡੀਗੜ੍ਹ ਵਿੱਚ ਮਾਨ ਸਰਕਾਰ ਖਿਲਾਫ਼ ਮੋਰਚੇ ਤੋਂ ਪਹਿਲਾਂ ਕਿਸਾਨਾਂ ਨੇ ਰੱਖੀਆਂ ਇਹ ਮੰਗਾਂ
ਚੰਡੀਗੜ੍ਹ ਵਿੱਚ ਮਾਨ ਸਰਕਾਰ ਖਿਲਾਫ਼ ਮੋਰਚੇ ਤੋਂ ਪਹਿਲਾਂ ਕਿਸਾਨਾਂ ਨੇ ਰੱਖੀਆਂ ਇਹ ਮੰਗਾਂ
1 ਮਾਰਚ:- ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਚੰਡੀਗੜ੍ਹ ਵਿੱਚ 5 ਮਾਰਚ ਤੋਂ ਮਾਨ ਸਰਕਾਰ ਖਿਲਾਫ਼ ਮੋਰਚੇਬੰਦੀ ਕੀਤੀ ਜਾਵੇਗੀ, ਜਿਸ ਲਈ 4 ਮਾਰਚ ਤੋਂ ਪੰਜਾਬ ਵਿਚੋਂ ਕਿਸਾਨ ਚੰਡੀਗੜ੍ਹ ਲਈ ਕੂਚ ਕਰਨਗੇ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਕਿਸਾਨ ਭਵਨ ਚੰਡੀਗੜ੍ਹ ਵਿੱਚ ਐਸਕੇਐਮ ਦੇ ਕਿਸਾਨ ਆਗੂਆਂ ਨੇ ਮੀਟਿੰਗ ਕੀਤੀ। ਮੀਟਿੰਗ ਬਾਰੇ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ ਵਿੱਚ 5 ਮਾਰਚ ਨੂੰ ਪੰਜਾਬ ਸਰਕਾਰ ਖਿਲਾਫ਼ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਜਾਵੇਗਾ, ਜੋ ਕਿ ਇਹ ਧਰਨਾ ਹਫ਼ਤੇ ਭਰ ਲਈ ਜਾਰੀ ਰੱਖਿਆ ਜਾਵੇਗਾ। ਚੰਡੀਗੜ੍ਹ ਪੁਲਿਸ, ਨਾਲ ਸੰਪਰਕ ਜਾਰੀ ਹੈ ਅਤੇ ਜਿਥੇ ਧਰਨਾ ਲਾਉਣ ਲਈ ਥਾਂ ਮਿਲੇਗੀ, ਉਥੇ ਹੀ ਲਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਕੈਬਨਿਟ ਵੱਲੋਂ ਪਾਸ ਕੀਤੇ ਗਏ ਜਲ ਸੋਧ ਐਕਟ ਨੂੰ ਰੱਦ ਕਰੇ। ਦੂਜਾ ਸਾਡਾ ਮਤਾ ਹੈ ਕਿ ਨਵੀਂ ਸਿੱਖਿਆ ਨੀਤੀ ਜੋਂ ਕੇਂਦਰ ਵੱਲੋਂ ਤਿਆਰ ਕੀਤੀ ਗਈ ਹੈ ਜੋ ਸਾਡੇ ਵਿਿਦਅਕ ਅਦਾਰਿਆਂ ਦੇ ਢਾਂਚੇ ਨੂੰ ਪ੍ਰਭਾਵਿਤ ਕਰਦੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਨਵੀ ਸਿੱਖਿਆ ਨੀਤੀ ਨੇ ਸਾਡੇ ਪੁਰਾਣੇ ਢਾਂਚੇ ਨੂੰ ਬਿਲਕੁਲ ਰੱਦ ਕਰ ਦਿੱਤਾ ਹੈ। ਐੱਨਈਪੀ 2022 ਸੂਬੇ ਦੇ ਅਧਿਕਾਰਾਂ 'ਤੇ ਡਾਕਾ ਮਾਰ ਰਹੀ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਰੱਦ ਕਰੇ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਆਪਣੀ ਨਵੀਂ ਸਿੱਖਿਆ ਨੀਤੀ ਨੂੰ ਤਿਆਰ ਕਰੇ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਸਬੰਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਉਣ ਜਾ ਰਹੇ ਹਾਂ ਇਹ ਕੁੱਝ ਕੇਂਦਰ ਦੀਆਂ ਰਹਿੰਦੀਆਂ ਹੋਈਆਂ ਮੰਗਾਂ ਤੇ ਕੁੱਝ ਪੰਜਾਬ ਸਰਕਾਰ ਨੇ ਕੀਤੇ ਹੋਏ ਵਾਅਦੇ ਹਨ, ਜੋ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤੇ। ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਈ ਸੀ ਤੇ ਕਿਸਾਨ ਆਗੂਆਂ ਤੋਂ ਸੁਝਾਅ ਵੀ ਮੰਗੇ ਸਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਪੰਜਾਬ ਸਰਕਾਰ ਉਹ ਖੇਤੀ ਨੀਤੀ ਲਾਗੂ ਕਰੇ ਤਾਂ ਕਾਫੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਸ ਸਾਲ ਝੋਨੇ ਦੇ ਸੀਜਨ 'ਚ ਕਿਸਾਨਾਂ ਨਾਲ ਝੋਨੇ 'ਤੇ ਕਾਟ ਲੱਗਣ ਕਾਰਨ ਬਹੁਤ ਵੱਡਾ ਧੋਖਾ ਹੋਇਆ, ਜਦਕਿ ਸੀਐਮ ਮਾਨ ਨੇ ਖੁਦ ਕਿਹਾ ਸੀ ਕਿ ਪੀਆਰ 126 ਲਗਾਓ, ਪਰ ਕਿਸਾਨਾਂ ਦੀ ਲੁੱਟ ਹੋ ਗਈ ਤੇ ਅੱਜ ਤੱਕ ਇਨਸਾਫ ਨਹੀਂ ਮਿਿਲਆ।