ਬਾਰਿਸ਼ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਲਗਾਈ ਮਦਦ ਦੀ ਗੁਹਾਰ

ਬਾਰਿਸ਼ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਲਗਾਈ ਮਦਦ ਦੀ ਗੁਹਾਰ 


ਪਰਿਵਾਰਿਕ ਮੈਂਬਰ ਅਤੇ ਸਮਾਜ ਸੇਵਕ ਜਸਵਿੰਦਰ ਸਿੰਘ ਦੇ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ ਪਰਿਵਾਰ ਦੀ ਮਦਦ ਕਰਨ ਲਈ ਅਪੀਲ  

1 ਮਾਰਚ (ਗੁਰਪ੍ਰੀਤ ਸਿੰਘ/ ਕਾਦੀਆ):- ਕਾਦੀਆਂ ਦੇ ਪਿੰਡ ਸੈਦੋਵਾਲ ਕਲਾ ਦੇ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਬਾਰਿਸ਼ ਦੇ ਕਾਰਨ ਡਿੱਗਣ ਦਾ ਅਤੇ ਘਰ ਦਾ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਿਲਆ ਹੈ। ਮਕਾਨ ਮਾਲਕ ਯੋਗਰਾਜ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਸੈਦੋਵਾਲ ਕਲਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਰਾਤ ਦਾ ਖਾਣਾ ਖਾ ਰਿਹਾ ਸੀ ਕਿ ਇਸੇ ਦੌਰਾਨ ਜਿਸ ਕਮਰੇ ਵਿੱਚ ਬੈਠ ਕੇ ਉਹ ਖਾਣਾ ਖਾ ਰਹੇ ਸਨ, ਉਸ ਕਮਰੇ ਦੀ ਛੱਤ ਹੇਠਾਂ ਡਿੱਗ ਪਈ ਪਰ ਗਨੀਮਤ ਇਹ ਰਹੀ ਕਿ ਜਿਸ ਸਥਾਨ ਤੇ ਇਹ ਬਾਲਿਆਂ ਵਾਲੀ ਛੱਤ ਹੇਠਾਂ ਜਮੀਨ ਤੇ ਡਿੱਗੀ ਉਸ ਸਥਾਨ ਤੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਸੀ ਬੈਠਾ ।ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਹੋਣ ਤੋ ਬਚਾ ਰਿਹਾ ਪਰ ਛੱਤ ਡਿੱਗਣ ਕਾਰਨ ਇਸ ਕਮਰੇ ਦੇ ਅੰਦਰ ਪਿਆ ਘਰੇਲੂ ਸਮਾਨ ਖਰਾਬ ਹੋ ਗਿਆ। ਯੋਗਰਾਜ ਨੇ ਦੱਸਿਆ ਕਿ ਉਸਨੇ ਆਪਣੇ ਮਕਾਨ ਦੀ ਛੱਤ ਨੂੰ ਇੰਦਰਾ ਆਵਾਸ ਯੋਜਨਾ ਦੇ ਤਹਿਤ ਪੱਕਿਆਂ ਕਰਨ ਲਈ ਪੰਜਾਬ ਸਰਕਾਰ ਕੋਲ ਕਈ ਵਾਰ ਮੰਗ ਕੀਤੀ ਹੈ ।ਇਸ ਸਬੰਧੀ ਉਸਨੇ ਪਿੰਡ ਦੀ ਪੰਚਾਇਤ ਨੂੰ ਵੀ ਕਈ ਵਾਰ ਅਪੀਲ ਕੀਤੀ ਗਈ ਹੈ ।ਪਰ ਹਾਲੇ ਤੱਕ ਉਸ ਦਾ ਮਕਾਨ ਪੱਕਿਆ ਨਹੀਂ ਹੋ ਸਕਿਆ। ਯੋਗਰਾਜ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਡਰਾਈਵਰ ਦਾ ਕੰਮ ਕਰਦਾ ਹੈ । ਜਿਸ ਨਾਲ ਉਸ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਚੱਲ ਰਿਹਾ ਹੈ। ਜਿਸ ਕਰਕੇ ਉਹ ਆਪਣੇ ਮਕਾਨ ਦੀ ਛੱਤ ਨੂੰ ਪੱਕਿਆ ਕਰਨ ਅਸਮਰਥ ਹੈ।ਉਸ ਨੇ ਪੰਜਾਬ ਸਰਕਾਰ ਕੋਲੋਂ ਅਤੇ ਜਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਸ ਨੂੰ ਮਕਾਨ ਬਣਾਉਣ ਲਈ ਸਰਕਾਰੀ ਗਰਾਂਟ ਜਾਰੀ ਕੀਤੀ ਜਾਵੇ। ਇਸ ਸਬੰਧੀ ਸਮਾਜ ਸੇਵੀ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਯੋਗਰਾਜ ਦੇ ਮਕਾਨ ਦੀ ਛੱਤ ਨੂੰ ਪੱਕਿਆਂ ਕਰਨ ਲਈ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਉਣ ਅਤੇ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਉਹਨਾਂ ਨੇ ਨਾਲ ਹੀ ਜ਼ਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਕੋਲੋਂ ਵੀ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਇਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ

Share this post