ਤਰਨ ਤਾਰਨ ‘ਚ ਵਾਪਰਿਆ ਦਰਦਨਾਕ ਹਾਦਸਾ, ਘਰ ਦੀ ਛੱਤ ਡਿੱਗਣ ਨਾਲ 5 ਜੀਆਂ ਦੀ ਮੌਤ
ਤਰਨ ਤਾਰਨ ‘ਚ ਵਾਪਰਿਆ ਦਰਦਨਾਕ ਹਾਦਸਾ, ਘਰ ਦੀ ਛੱਤ ਡਿੱਗਣ ਨਾਲ 5 ਜੀਆਂ ਦੀ ਮੌਤ
ਤਰਨਤਾਰਨ, 1 ਮਾਰਚ:- ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ 5 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ 3 ਬੱਚੇ ਵੀ ਸ਼ਾਮਿਲ ਸਨ। ਜਾਣਕਾਰੀ ਅਨੁਸਾਰ ਘਰ ਉੱਪਰ ਬਾਲਿਆਂ ਵਾਲੀ ਛੱਤ ਪਾਈ ਹੋਈ ਸੀ ਜੋ ਕਿ ਕਮਜ਼ੋਰ ਹੋਣ ਕਾਰਨ ਡਿੱਗ ਗਈ। ਜਦੋਂ ਸਥਾਨਕ ਲੋਕਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਸਮੇਂ ਪੀੜਤਾਂ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ 5 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮੁਲਾਜ਼ਮਾਂ ਅਨੁਸਾਰ ਮਰਨ ਵਾਲੇ ਬੱਚਿਆਂ ਦੀ ਉਮਰ 17 ਸਾਲ ਤੋਂ ਲੈਕੇ 22 ਸਾਲ ਦੇ ਕਰੀਬ ਹੈ ਜਦੋਂਕਿ ਪਤੀ ਪਤਨੀ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ।