ਸੱਜਣ ਸਿੰਘ ਨੂੰ ਦੋਸ਼ੀ ਕਰਾਰ ਦੇਣ ‘ਤੇ ਮਾਲਵਿੰਦਰ ਕੰਗ ਨੇ ਅਦਾਲਤ ਦਾ ਕੀਤਾ ਧੰਨਵਾਦ।

ਸੱਜਣ ਸਿੰਘ ਨੂੰ ਦੋਸ਼ੀ ਕਰਾਰ ਦੇਣ ‘ਤੇ  ਮਾਲਵਿੰਦਰ ਕੰਗ ਨੇ ਅਦਾਲਤ ਦਾ ਕੀਤਾ ਧੰਨਵਾਦ।

12ਫਰਵਰੀ:- 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ’ਤੇ  ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਬੋਲਦਿਆਂ ਕਿਹਾ ਕਿ 1984 ਵਿਚ ਕਾਂਗਰਸ ਵਲੋਂ ਸਪਾਂਸਰ ਕਰ ਕੇ ਸਿੱਖ ਕਤਲੇਆਮ ਹੋਇਆ ਸੀ ਉਸਦੇ ਇੱਕ ਅਹਿਮ ਦੋਸ਼ੀ ਸੱਜਣ ਕੁਮਾਰ ਨੂੰ ਅੱਜ ਸਜ਼ਾ ਦਾ ਐਲਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਲੋਕਾਂ ਨੂੰ ਦਹਾਕੇ ਹੋ ਗਏ ਹਨ ਇਨਸਾਫ਼ ਮੰਗਦਿਆਂ ਹੋਏ, ਭਾਵੇਂ ਦੇਰ ਨਾਲ ਇਨਸਾਫ਼ ਮਿਲਣ ਜਾ ਰਿਹਾ ਹੈ, ਪਰ ਇਨਸਾਫ਼ ਤਾਂ ਮਿਿਲਆ। ਮੈਂ ਅਦਾਲਤ ਦਾ ਬਹੁਤ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਸਿੱਖ ਕਤਲੇਆਮ ਦੇ ਹੋਰ ਵੀ ਦੋਸ਼ੀ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ।  

Ads

Share this post