ਐਸਕੇਐਮ ਅਤੇ ਐਸਐਮਬੀ ਮੋਰਚੇ ਦੀ ਹੋਈ ਮੀਟਿੰਗ ।

ਐਸਕੇਐਮ ਅਤੇ ਐਸਐਮਬੀ ਮੋਰਚੇ ਦੀ ਹੋਈ ਮੀਟਿੰਗ ।

ਏਕੇ ਲਈ ਇਕ ਹੋਰ ਮੀਟਿੰਗ ਸੱਦੀ ਜਾਵੇਗੀ : ਜੋਗਿੰਦਰ ਸਿੰਘ ਉਗਰਾਹਾਂ

ਮੋਰਚਾ ਜਿੱਤਣ ਲਈ ਏਕਤਾ ਬਹੁਤ ਜ਼ਰੂਰੀ : ਸਰਵਣ ਸਿੰਘ ਪੰਧੇਰ 

ਚੰਡੀਗੜ੍ਹ, 12 ਫਰਵਰੀ:- ਐਸਕੇਐਮ ਅਤੇ ਐਸਐਮਬੀ ਮੋਰਚੇ ਦੀ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਅਹਿਮ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਏਕੇ ਉੱਤੇ ਵਿਚਾਰਾਂ ਹੋਈਆ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਅੰਦੋਲਨ ਦੀ ਲੜਾਈ ਇਕੱਲੇ ਨਹੀਂ ਲੜੀ ਜਾ ਸਕਦੀ, ਅੰਦੋਲਨ ਜਿੱਤਣ ਲਈ ਇੱਕਠੇ ਹੋਣ ਦੀ ਜ਼ਰੂਰਤ ਹੈ। ਏਕੇ ਲਈ ਇਕ ਹੋਰ ਮੀਟਿੰਗ ਸੱਦੀ ਜਾਵੇਗੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਮੀਟਿੰਗ ਸਾਰਥਕ ਰਹੀ ਹੈ ਅਤੇ ਭਵਿੱਖ ਵਿੱਚ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਅਸੀਂ ਏਕੇ ਦੇ ਨੇੜੇ ਪਹੁੰਚ ਗਏ ਹਾਂ। ਮੋਰਚਾ ਜਿੱਤਣ ਲਈ ਏਕਤਾ ਬਹੁਤ ਜ਼ਰੂਰੀ ਹੈ। ਖੇਤੀ ਖਰੜਾ ਪੰਜਾਬ ਵਿਧਾਨ  ਸਭਾ ਵਿੱਚ ਸਰਕਾਰ ਨੂੰ ਰੱਦ ਕਰਨਾ ਚਾਹੀਦਾ ਹੈ। ਸਭ ਸਾਰਿਆਂ ਦਾ ਉਦੇਸ਼ ਹੈ ਦੇਸ਼ ਦੀ ਕਿਸਾਨੀ ਨੂੰ ਬਚਾਉਣਾ ਹੈ।

Share this post