ਭਾਜਪਾ ਨੂੰ ਦੋ ਤਿਹਾਈ ਸੀਟਾਂ ਮਿਲਣ ‘ਤੇ ਪ੍ਰਧਾਨ ਮੰਤਰੀ ਹੋਏ ਖੁਸ਼, ਐਕਸ ‘ਤੇ ਪੋਸਟ ਕਰ ਸਭ ਨੂੰ ਦਿੱਤੀ ਵਧਾਈ!

ਭਾਜਪਾ ਨੂੰ ਦੋ ਤਿਹਾਈ ਸੀਟਾਂ ਮਿਲਣ ‘ਤੇ ਪ੍ਰਧਾਨ ਮੰਤਰੀ ਹੋਏ ਖੁਸ਼, ਐਕਸ ‘ਤੇ ਪੋਸਟ ਕਰ ਸਭ ਨੂੰ ਦਿੱਤੀ ਵਧਾਈ!

8 ਫਰਵਰੀ:- ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦਾ ਕਿਲਾ ਫਤਹਿ ਕਰ ਲਿਆ ਹੈ। ਪਾਰਟੀ ਦੋ ਤਿਹਾਈ ਸੀਟਾਂ ਜਿੱਤ ਕੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਵਿੱਚ ਵਾਪਸੀ ਕਰਨ ਜਾ ਰਹੀ ਹੈ। 2015 ਤੋਂ ਦਿੱਲੀ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਹਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖੁਸ਼ ਹਨ।ਮੋਦੀ ਨੇ ਆਪਣੇ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ਵਿੱਚ,‘ਵਿਕਾਸ ਅਤੇ ਚੰਗੇ ਸ਼ਾਸਨ ਦੀ ਜਿੱਤ’ ਕਿਹਾ। ਮੋਦੀ ਨੇ ਕਿਹਾ ਕਿ ‘ਲੋਕ ਸ਼ਕਤੀ ਸਰਵਉੱਚ ਹੈ’। ਮੋਦੀ ਨੇ ਲਿਿਖਆ, ‘ਭਾਜਪਾ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਦਿੱਲੀ ਦੇ ਮੇਰੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਮੇਰਾ ਸਲਾਮ ਅਤੇ ਵਧਾਈ! ਤੁਹਾਡੇ ਵੱਲੋਂ ਦਿੱਤੀਆਂ ਭਰਪੂਰ ਅਸੀਸਾਂ ਅਤੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।

Share this post