ਚੋਣ ਨਤੀਜੇ ਆਮ ਆਦਮੀ ਪਾਰਟੀ ਲਈ ਝਟਕਾ : ਆਤਿਸ਼ੀ

ਚੋਣ ਨਤੀਜੇ ਆਮ ਆਦਮੀ ਪਾਰਟੀ ਲਈ ਝਟਕਾ : ਆਤਿਸ਼ੀ

ਨਵੀਂ ਦਿੱਲੀ, 8 ਫਰਵਰੀ:- ਦਿੱਲੀ ਦੇ ਕਾਲਕਾ ਜੀ ਸੀਟ ਤੋਂ ਜਿੱਤਣ ਤੋਂ ਬਾਅਦ ਆਤਿਸ਼ੀ ਦਾ ਬਿਆਨ ਸਾਹਮਣੇ ਆਇਆ ਹੈ।  ਉਨ੍ਹਾਂ ਕਿਹਾ ਕਿ ਚੋਣ ਨਤੀਜੇ ਆਮ ਆਦਮੀ ਪਾਰਟੀ ਲਈ ਝਟਕਾ ਹਨ, ਪਰ ਅਸੀਂ ਦਿੱਲੀ ਦੇ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ, ਭਾਜਪਾ ਦੀ 'ਤਾਨਾਸ਼ਾਹੀ' ਅਤੇ 'ਗੁੰਡਾਗਰਦੀ' ਵਿਰੁੱਧ ਸਾਡੀ ਲੜਾਈ ਜਾਰੀ ਰਹੇਗੀ। ਕਾਲਕਾ ਦੀ ਜਨਤਾ ਨੇ ਮੇਰੇ ’ਤੇ ਭੋਰਸਾ ਦਿਖਾਇਆ ਹੈ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਮੈਂ ਦਿੱਲੀ ’ਚ ਆਪਣੀ ਸੀਟ ਜਿੱਤੀ ਹਾਂ ਪਰ ਇਹ ਜਿੱਤ ਦਾ ਸਮੇਂ ਨਹੀਂ ਇਹ ਜੰਗ ਦਾ ਸਮਾਂ ਹੀ ਹੈ। ‘ਆਪ’ ਹਮੇਸ਼ਾਂ ਗ਼ਲਤ ਦੇ ਖ਼ਿਲਾਫ਼ ਲੜਦੀ ਆਈ ਹੈ ਅਤੇ ਹਮੇਸ਼ਾਂ ਗ਼ਲਤ ਦੇ ਖ਼ਿਲਾਫ਼ ਲੜਦੀ ਰਹੇਗੀ।  

Share this post