ਦਿੱਲੀ ਵਿਧਾਨ ਸਭਾ ਚੋਣ: ਜਾਣੋਂ ਕੋਣ ਜਿੱਤਿਆ ਤੇ ਕੋਣ ਹਾਰਿਆ…
ਦਿੱਲੀ ਵਿਧਾਨ ਸਭਾ ਚੋਣ: ਜਾਣੋਂ ਕੋਣ ਜਿੱਤਿਆ ਤੇ ਕੋਣ ਹਾਰਿਆ…
ਨਵੀਂ ਦਿੱਲੀ, 8 ਫਰਵਰੀ: ਦਿੱਲੀ ਵਿਧਾਨ ਸਭਾ ਚੋਣਾਂ ਦਾ ਨਤੀਜਾ 8 ਫਰਵਰੀ ਯਾਨੀ ਅੱਜ ਆ ਰਿਹਾ ਹੈ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਅੱਜ ਹੀ ਇਹ ਤੈਅ ਹੋ ਜਾਵੇਗਾ ਕਿ ਰਾਜਧਾਨੀ ਦਿੱਲੀ ਦਾ ਤਾਜ ਕਿਸ ਦੇ ਸਿਰ ਸਜਾਇਆ ਜਾਵੇਗਾ। 5 ਫਰਵਰੀ ਨੂੰ ਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਿੰਗ ਹੋਈ ਸੀ ਅਤੇ ਇਸ ਵਾਰ 60.54 ਫੀਸਦੀ ਵੋਟਿੰਗ ਹੋਈ ਸੀ, ਜਦੋਂ ਕਿ ਪਿਛਲੀ ਵਾਰ ਦਿੱਲੀ 'ਚ 62.60 ਫੀਸਦੀ ਵੋਟਿੰਗ ਹੋਈ ਸੀ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਸੇ ਤਰ੍ਹਾਂ ਕਾਲਕਾ ਜੀ ਸੀਟ ਜਿੱਤ ਲਈ ਹੈ। ਇੱਥੇ ਭਾਜਪਾ ਦੇ ਰਮੇਸ਼ ਬਿਧੂੜੀ ਹਾਰ ਗਏ ਹਨ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਅਰਵਿੰਦ ਕੇਜਰੀਵਾਲ 3182 ਵੋਟਾਂ ਨਾਲ ਹਾਰ ਗਏ ਹਨ। ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਜਿੱਤ ਦਰਜ ਕੀਤੀ ਹੈ। ਕਾਂਗਰਸ ਦੇ ਸੰਦੀਪ ਦੀਕਸ਼ਿਤ ਤੀਜੇ ਸਥਾਨ 'ਤੇ ਰਹੇ, ਜਿਨ੍ਹਾਂ ਨੂੰ 5000 ਵੋਟਾਂ ਵੀ ਨਹੀਂ ਮਿਲੀਆਂ। ਮਨੀਸ਼ ਸਿਸੋਦੀਆ ਜੰਗਪੁਰਾ ਸੀਟ ਤੋਂ 675 ਵੋਟਾਂ ਨਾਲ ਹਾਰ ਗਏ ਹਨ। ਭਾਜਪਾ ਦੇ ਤਰਵਿੰਦਰ ਸਿੰਘ ਜਿੱਤੇ ਹਨ। ਦਿੱਲੀ ਦੇ ਲਕਸ਼ਮੀ ਨਗਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਭੈ ਵਰਮਾ 7000 ਤੋਂ ਵੱਧ ਵੋਟਾਂ ਨਾਲ ਜਿੱਤ ਗਏ ਹਨ। ਕੋਂਡਲੀ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਜੇਤੂ ਰਹੇ ਹਨ। ਉਹ ਛੇ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ।