‘ਆਪ’ ਦੇ ਪਦਮਜੀਤ ਮਹਿਤਾ ਬਣੇ ਬਠਿੰਡਾ ਦੇ ਨਵੇਂ ਮੇਅਰ ।

 ‘ਆਪ’ ਦੇ ਪਦਮਜੀਤ ਮਹਿਤਾ ਬਣੇ ਬਠਿੰਡਾ ਦੇ ਨਵੇਂ ਮੇਅਰ ।

ਬਠਿੰਡਾ, 5 ਫਰਵਰੀ : ਬਠਿੰਡਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾ ਲਿਆ ਹੈ। ਆਮ ਆਦਮੀ ਪਾਰਟੀ ਦੇ 48 ਨੰਬਰ ਵਾਰਡ ਤੋਂ ਕੌਂਸਲਰ ਪਦਮਜੀਤ ਮਹਿਤਾ 33 ਵੋਟਾਂ ਲੈ ਕੇ ਬਠਿੰਡਾ ਨਗਰ ਨਿਗਮ ਦੇ ਮੇਅਰ ਬਣੇ ਹਨ। ਜਦਕਿ ਉਹਨਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਜਿੰਦਰ ਠੇਕੇਦਾਰ ਨੂੰ 15 ਵੋਟਾਂ ਮਿਲੀਆਂ ਹਨ। ਉਨ੍ਹਾਂ ਮੇਅਰ ਚੁਣੇ ਜਾਣ ਤੇ ਸ਼ਹਿਰ ਦੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ।

Ads

Share this post