ਦਿੱਲੀ ਚੋਣਾਂ ਦੌਰਾਨ ਸੁਰੱਖਿਆ ਲਈ 19,000 ਹੋਮ ਗਾਰਡ, 35,000 ਤੋਂ ਵੱਧ ਪੁਲਿਸ ਤਾਇਨਾਤ।
ਦਿੱਲੀ ਚੋਣਾਂ ਦੌਰਾਨ ਸੁਰੱਖਿਆ ਲਈ 19,000 ਹੋਮ ਗਾਰਡ, 35,000 ਤੋਂ ਵੱਧ ਪੁਲਿਸ ਤਾਇਨਾਤ।
ਨਵੀਂ ਦਿੱਲੀ, 4 ਫਰਵਰੀ:- ਦਿੱਲੀ ਵਿਧਾਨ ਸਭਾ ਚੋਣਾਂ ਲਈ ਬਹੁਤ ਘੱਟ ਸਮਾਂ ਬਚਿਆ ਹੈ। ਚੋਣਾਂ ਦੌਰਾਨ ਸੁਰੱਖਿਆ ਲਈ 19,000 ਹੋਮ ਗਾਰਡ, 35000 ਤੋਂ ਵੱਧ ਪੁਲਿਸ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਚੋਣ ਪ੍ਰਚਾਰ ਤੋਂ ਬਾਅਦ ਬਾਹਰੀ ਲੋਕਾਂ ਨੂੰ ਦਿੱਲੀ ਛੱਡਣ ਦਾ ਹੁਕਮ ਦਿੱਤਾ ਗਿਆ ਹੈ ਅਤੇ ਕਈ ਥਾਵਾਂ 'ਤੇ ਗੈਰ-ਕਾਨੂੰਨੀ ਵਾਹਨ ਜ਼ਬਤ ਕੀਤੇ ਗਏ ਹਨ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਕੱਲ੍ਹ, 5 ਫਰਵਰੀ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ