ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਕੇਸ ਦਰਜ, ਚੋਣ ਜਾਬਤੇ ਦੀ ਉਲੰਘਣਾ ਦੇ ਲੱਗੇ ਦੋਸ਼।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਕੇਸ ਦਰਜ, ਚੋਣ ਜਾਬਤੇ ਦੀ ਉਲੰਘਣਾ ਦੇ ਲੱਗੇ ਦੋਸ਼।
ਨਵੀਂ ਦਿੱਲੀ, 4 ਫਰਵਰੀ:- ਭਲਕੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਉਸ ਤੋਂ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਪੁਲਿਸ ਨੇ ਮੁੱਖ ਮੰਤਰੀ ਆਤਿਸ਼ੀ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕੇਸ ਇੱਕ ਵੀਡੀਓ, ਜਿਸ 'ਚ ਆਤਿਸ਼ੀ ਦਾ ਸਮਰਥਕ ਸਾਗਰ ਮਹਿਤਾ ਪੁਲਿਸ ਵਾਲੇ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ, ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ। ਹਾਲਾਂਕਿ, ਆਤਿਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੀ ਪੁਲਿਸ ਨੂੰ ਬੁਲਾਇਆ, ਪਰ ਪੁਲਿਸ ਨੇ ਉਲਟਾ ਉਨ੍ਹਾਂ ਖਿਲਾਫ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ।ਪੁਲਿਸ ਨੇ ਜਿਸ ਵੀਡੀਓ ਦੇ ਆਧਾਰ 'ਤੇ ਆਤਿਸ਼ੀ ਅਤੇ ਉਸ ਦੇ ਸਮਰਥਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਉਸ 'ਚ ਦੇਖਿਆ ਜਾ ਰਿਹਾ ਹੈ ਕਿ ਪੁਲਿਸ ਕਰਮਚਾਰੀ ਵੀਡੀਓ ਬਣਾ ਰਿਹਾ ਹੈ। ਆਤਿਸ਼ੀ ਆਪਣੇ ਸਮਰਥਕਾਂ ਨਾਲ ਇੱਥੇ ਪਹੁੰਚੀ ਸੀ, ਜਦੋਂ ਆਤਿਸ਼ੀ ਦੇ ਨਾਲ ਰਹਿ ਰਹੇ ਦੋ ਸਮਰਥਕਾਂ ਵਿੱਚੋਂ ਇੱਕ ਸਾਗਰ ਨੇ ਵੀਡੀਓ ਬਣਾ ਰਹੇ ਪੁਲਿਸ ਮੁਲਾਜ਼ਮ ਵੱਲ ਹੱਥ ਵਧਾ ਦਿੱਤਾ, ਜਿਸ ਕਾਰਨ ਮੋਬਾਈਲ ਹੇਠਾਂ ਡਿੱਗ ਗਿਆ। ਮੁੱਖ ਮੰਤਰੀ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।