ਰਾਮਪਾਲ ਉੱਪਲ ਬਣੇ ਫਗਵਾੜਾ ਦੇ ਨਵੇਂ ਮੇਅਰ।

ਰਾਮਪਾਲ ਉੱਪਲ ਬਣੇ ਫਗਵਾੜਾ ਦੇ ਨਵੇਂ ਮੇਅਰ।

ਫਗਵਾੜਾ, 1 ਫਰਵਰੀ:- ਫਗਵਾੜਾ ਨੂੰ ਨਵਾਂ ਮੇਅਰ ਮਿਲ ਚੱਕਿਆ ਹੈ।  ਫਗਵਾੜਾ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਰਾਮਪਾਲ ਉੱਪਲ ਨੂੰ ਫਗਵਾੜਾ ਦਾ ਮੇਅਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਡਿਪਟੀ ਮੇਅਰ ਵਿਿਪਨ ਸੂਦ ਹਨ। ਇਸ ਮੌਕੇ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਹੈ ਕਿ ਅਸੀਂ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੰਦੇ ਹਾਂ। ਉਨ੍ਹਾਂ ਨੇ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਫਗਵਾੜਾ ਦਾ ਵਿਕਾਸ ਕੀਤਾ ਜਾਵੇਗਾ। ਸਾਰੀਆਂ ਪਾਰਟੀ ਦੇ ਆਗੂ ਸਾਡੀ ਲੀਡਰਸ਼ਿਪ ਨਾਲ ਮਿਲੋ ਤੁਹਾਡੇ ਵੀ ਕੰਮ ਹੋਣਗੇ।

 

Ads

Share this post