ਬਜਟ 2025 ਪੇਸ਼ ਕਰਦੇ ਵਿੱਤ ਮੰਤਰੀ ਨੇ 77 ਮਿੰਟਾਂ ‘ਚ ਦਿੱਤਾ ਭਾਸ਼ਣ,
ਬਜਟ 2025 ਪੇਸ਼ ਕਰਦੇ ਵਿੱਤ ਮੰਤਰੀ ਨੇ 77 ਮਿੰਟਾਂ ‘ਚ ਦਿੱਤਾ ਭਾਸ਼ਣ,
1 ਫਰਵਰੀ:- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫ਼ਰਵਰੀ ਨੂੰ ਸੰਸਦ ਵਿੱਚ ਬਜਟ 2025 ਪੇਸ਼ ਕੀਤਾ। ਸੀਤਾਰਮਨ ਨੇ ਲਗਾਤਾਰ 8ਵੀਂ ਵਾਰ ਦੇਸ਼ ਦਾ ਬਜਟ ਪੇਸ਼ ਕੀਤਾ ਹੈ, ਵਿੱਤ ਮੰਤਰੀ ਨੇ ਕਿਸਾਨਾਂ ਤੋਂ ਲੈ ਕੇ ਮੱਧ ਵਰਗ ਨੂੰ ਟੈਕਸ, ਦਵਾਈਆਂ, ਚੀਜ਼ਾਂ ਸਸਤੀਆਂ ਬਾਰੇ ਜਾਣਕਾਰੀ ਦਿੱਤੀ। ਬਜਟ 2025 ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਘੰਟਾ 17 ਮਿੰਟ ਦਾ ਭਾਸ਼ਣ ਦਿੱਤਾ, ਯਾਨੀ ਉਨ੍ਹਾਂ ਨੇ 77 ਮਿੰਟ ਤਕ ਭਾਸ਼ਣ ਦਿੱਤਾ।
ਵਿੱਤ ਮੰਤਰੀ ਨੇ 77 ਮਿੰਟਾਂ ਵਿੱਚ ਦੇਸ਼ ਦਾ ਬਜਟ 2025 ਪੂਰੇ ਦੇਸ਼ ਦੇ ਸਾਹਮਣੇ ਪੇਸ਼ ਕੀਤਾ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2019 ‘ਚ 2 ਘੰਟੇ 17 ਮਿੰਟ, 2020 ‘ਚ 2 ਘੰਟੇ 42 ਮਿੰਟ, 2021 ‘ਚ 1 ਘੰਟਾ 50 ਮਿੰਟ, 2022 ’ਚ 1 ਘੰਟਾ 32 ਮਿੰਟ, 2023 ‘ਚ 1 ਘੰਟਾ 27 ਮਿੰਟ, ਫ਼ਰਵਰੀ 2024 ‘ ਚ 56 ਮਿੰਟ, ਜੁਲਾਈ 2024 ‘ਚ 1 ਘੰਟਾ 25 ਮਿੰਟ ਭਾਸ਼ਣ ਦਿੱਤਾ।
ਉਹ ਭਾਰਤ ਦੀ ਪਹਿਲੀ ਫੁੱਲ ਟਾਈਮ ਮਹਿਲਾ ਵਿੱਤ ਮੰਤਰੀ ਹੈ। ਇਸ ਨਾਲ ਵਿੱਤ ਮੰਤਰੀ ਨੇ ਸ਼ਨੀਵਾਰ (1 ਫਰਵਰੀ, 2025) ਨੂੰ ਅੱਠਵਾਂ ਰਿਕਾਰਡ ਲਗਾਤਾਰ ਬਜਟ ਪੇਸ਼ ਕਰਕੇ ਇਤਿਹਾਸ ਰਚ ਦਿੱਤਾ। ਵਿੱਤ ਮੰਤਰੀ ਸੀਤਾਰਮਨ ਨੇ ਸਾਲ 2020 ਵਿੱਚ ਦੇਸ਼ ਵਿੱਚ ਸਭ ਤੋਂ ਲੰਬਾ ਬਜਟ ਭਾਸ਼ਣ ਦੇਣ ਦਾ ਰਿਕਾਰਡ ਬਣਾਇਆ ਸੀ, ਉਨ੍ਹਾਂ ਨੇ 2 ਘੰਟੇ 40 ਮਿੰਟ ਲੰਬਾ ਭਾਸ਼ਣ ਦਿੱਤਾ ਸੀ।