ਬਜਟ 2025: ਵਿੱਤ ਮੰਤਰੀ ਨੇ ਮੱਧ ਵਰਗ ਲਈ ਕੀਤਾ ਵੱਡਾ ਐਲਾਨ, ਹੁਣ 12 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਹੋਵੇਗੀ ਮੁਕਤ।

ਬਜਟ 2025: ਵਿੱਤ ਮੰਤਰੀ ਨੇ ਮੱਧ ਵਰਗ ਲਈ ਕੀਤਾ ਵੱਡਾ ਐਲਾਨ, ਹੁਣ 12 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਹੋਵੇਗੀ ਮੁਕਤ।

ਨਵੀਂ ਦਿੱਲੀ, 1 ਫਰਵਰੀ:-   ਨਿਰਮਲਾ ਸੀਤਾਰਮਨ ਨੇ ਵਿੱਤ ਮੰਤਰੀ ਵਜੋਂ ਨਿਰਮਲਾ ਸੀਤਾਰਮਨ ਲਗਾਤਾਰ ਅੱਠਵੀਂ ਵਾਰ ਸੰਸਦ ਵਿੱਚ ਬਜਟ ਪੇਸ਼ ਕਰ ਰਹੇ ਹਨ। ਬਜਟ ਸੈਸ਼ਨ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਪੇਸ਼ ਕੀਤਾ। ਅੱਜ ਦੇ ਬਜਟ ਵਿੱਚ ਆਮ ਆਦਮੀ ਨੂੰ ਰਾਹਤ ਮਿਲਣ ਦੀ ਉਮੀਦ ਹੈ। 

ਵਿੱਤ ਮੰਤਰੀ ਨਿਰਮਲਾ ਨੇ ਮੱਧ ਵਰਗ ਲਈ ਵੱਡਾ ਐਲਾਨ ਕੀਤਾ ਹੈ। ਹੁਣ 12 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ।ਬਜ਼ੁਰਗਾਂ ਲਈ ਆਮਦਨ ਕਰ ਛੋਟ ਦਾ ਐਲਾਨ ਕੀਤਾ ਗਿਆ ਹੈ। ਟੀਡੀਐਸ ਦੀ ਹੱਦ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ।ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੱਪੜੇ ਦੀਆਂ ਵਸਤੂਆਂ ਸਸਤੀਆਂ ਹੋਣਗੀਆਂ। ਲਿਥੀਅਮ ਆਇਨ ਬੈਟਰੀਆਂ ਦੀਆਂ ਕੀਮਤਾਂ ਘਟਣਗੀਆਂ, ਇਸ ਨਾਲ ਓੜ ਬਾਈਕਸ-ਸਕੂਟੀ ਦੀਆਂ ਕੀਮਤਾਂ ਘਟਣ ਦੀ ਉਮੀਦ ਹੈ। ਬੈਟਰੀ ਦੀਆਂ ਕੀਮਤਾਂ 'ਚ ਕਟੌਤੀ ਕਾਰਨ ਮੋਬਾਈਲ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਐੱਲ.ਈ.ਡੀ. ਅਤੇ ਐੱਲ.ਸੀ.ਡੀ. ਟੀਵੀ ਸਸਤੇ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਕਸਟਮ ਡਿਊਟੀ ਘਟਾ ਕੇ 2.5 ਫੀਸਦੀ ਕਰੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਮੈਡੀਕਲ ਉਪਕਰਣ ਸਸਤੇ ਹੋਣਗੇ। ਘਰੇਲੂ ਉਤਪਾਦਨ ਵਧਾਉਣ ਲਈ 37 ਦਵਾਈਆਂ ਨੂੰ ਵੀ ਛੋਟ ਦਿੱਤੀ ਗਈ ਹੈ।

ਵਿੱਤ ਮੰਤਰੀ ਨੇ ਨਵੇਂ ਇਨਕਮ ਟੈਕਸ ਬਿੱਲ ਦਾ ਐਲਾਨ ਕੀਤਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ, “ਬਿੱਲ ਅਗਲੇ ਹਫਤੇ ਲਿਆਂਦਾ ਜਾਵੇਗਾ। ਇਹ ਟੈਕਸ ਦਾਤਾਵਾਂ ਦੀ ਸਹੂਲਤ ਲਈ ਲਿਆਇਆ ਜਾ ਰਿਹਾ ਹੈ। ਮੈਡੀਕਲ ਟੂਰਿਜ਼ਮ ਲਈ ਆਸਾਨ ਵੀਜ਼ਾ ਦਿੱਤਾ ਜਾਵੇਗਾ। ਇਸ ਨਾਲ ਵੀਜ਼ਾ ਨਿਯਮਾਂ ਨੂੰ ਸਰਲ ਬਣਾਇਆ ਜਾਵੇਗਾ। ਕੈਂਸਰ ਨੂੰ ਹਰਾਉਣ ਲਈ ਡੇਅ ਕੇਅਰ ਕੈਂਸਰ ਸੈਂਟਰ ਖੋਲ੍ਹੇ ਜਾਣਗੇ”। 

ਗਰੀਬਾਂ ਲਈ ਵੱਡਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ “ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ ਅਧੂਰੇ ਘਰ ਪੂਰੇ ਕੀਤੇ ਜਾਣਗੇ। ਪਟਨਾ ਹਵਾਈ ਅੱਡੇ ਦਾ ਵਿਸਥਾਰ ਕੀਤਾ ਜਾਵੇਗਾ। ਇਸ ਨਾਲ ਦੇਸ਼ ਦੇ 88 ਹਵਾਈ ਅੱਡਿਆਂ ਨਾਲ ਛੋਟੇ ਸ਼ਹਿਰ ਜੁੜ ਜਾਣਗੇ”। 

ਮੋਦੀ ਸਰਕਾਰ ਦਾ ਧਿਆਨ ਬਿਹਾਰ 'ਤੇ ਹੈ। ਵਿੱਤ ਮੰਤਰੀ ਨੇ ਕਿਹਾ ਕਿ “ਦੇਸ਼ ਦੀਆਂ 5 ਆਈਆਈਟੀਜ਼ ਦੀ ਸਿੱਖਿਆ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਆਈਆਈਟੀ ਪਟਨਾ ਨੂੰ ਫੰਡ ਦਿੱਤੇ ਜਾਣਗੇ”। ਇਸ ਦੇ ਨਾਲ-ਨਾਲ ਮੈਡੀਕਲ ਕਾਲਜਾਂ ਵਿੱਚ ਸੀਟਾਂ ਵਧਾਉਣ ਦਾ ਐਲਾਨ ਕੀਤਾ ਹੈ। ਨਿਰਮਲਾ ਸੀਤਾਰਮਨ ਦੇ ਅਨੁਸਾਰ, ਅਗਲੇ ਪੰਜ ਸਾਲਾਂ ਵਿੱਚ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ 75,000 ਹੋਰ ਮੈਡੀਕਲ ਸੀਟਾਂ ਜੋੜੀਆਂ ਜਾਣਗੀਆਂ। ਇਸ ਵੇਲੇ, 1,12,112 ਸੀਟਾਂ ਹਨ ਜੋ ਵਿਿਦਆਰਥੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਹੁਣ ਸੀਟਾਂ ਦੀ ਗਿਣਤੀ ਵਧਣ ਕਾਰਨ, ਮੈਡੀਕਲ ਵਿਿਦਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ “ਯੂਰੀਆ ਫੈਕਟਰੀ ਲਗਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਯੂਰੀਆ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦਾ ਵਿਸਥਾਰ ਕੀਤਾ ਜਾਵੇਗਾ। ਫਸਲੀ ਵਿਿਭੰਨਤਾ 'ਤੇ ਧਿਆਨ ਦਿੱਤਾ ਜਾਵੇਗਾ। ਇਸ ਨਾਲ ਖੇਤੀ ਉਤਪਾਦਕਤਾ ਵਧੇਗੀ, ਜਿਸ ਨਾਲ 7.5 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਆਈਆਈਟੀ ਵਿੱਚ 6500 ਸੀਟਾਂ ਵਧਾਈਆਂ ਜਾਣਗੀਆਂ। ਸਰਕਾਰ ਇਸ ਲਈ ਕਦਮ ਚੁੱਕੇਗੀ”। 

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨੌਜਵਾਨਾਂ ਨੂੰ ਸਸਤੇ ਕਰਜ਼ੇ ਦੇਣ ਦੀ ਗੱਲ ਕੀਤੀ ਹੈ। ਸਟਾਰਟ ਅੱਪਸ ਲਈ ਬਜਟ ਵਧਾਇਆ ਜਾਵੇਗਾ। ਸੂਖਮ ਉਦਯੋਗਾਂ ਨੂੰ 5 ਲੱਖ ਰੁਪਏ ਤੱਕ ਦਾ ਸਸਤਾ ਕਰਜ਼ਾ ਮਿਲੇਗਾ।ਸੀਤਾਰਮਨ ਨੇ ਮਛੇਰਿਆਂ ਲਈ ਵਿਸ਼ੇਸ਼ ਆਰਥਿਕ ਖੇਤਰ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੂੰ ਹੋਰ ਕਰਜ਼ਾ ਦੇਣ ਦਾ ਵੀ ਐਲਾਨ ਕੀਤਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ “ਸਾਡਾ ਧਿਆਨ ਵਿਕਾਸ ਦੇ 4 ਇੰਜਣਾਂ 'ਤੇ ਹੈ ਜਿਸ ਵਿੱਚ ਖੇਤੀਬਾੜੀ, ਐਸਐਮਈ ਅਤੇ ਬਰਾਮਦ ਸ਼ਾਮਲ ਹਨ। ਖੇਤੀ ਸਾਡੇ ਲਈ ਪਹਿਲਾ ਇੰਜਣ ਹੈ। ਇਸ ਦੇ ਲਈ ਮੈਂ ਕੁਝ ਖਾਸ ਐਲਾਨ ਕਰਨ ਜਾ ਰਹੀ ਹਾਂ। ਪ੍ਰਧਾਨ ਮੰਤਰੀ ਧਨ ਧਾਨਿਯਾ ਯੋਜਨਾ ਦਾ ਵਿਸਤਾਰ ਕੀਤਾ ਜਾਵੇਗਾ।

ਵਿੱਤ ਮੰਤਰੀ ਨੇ ਕਪਾਹ ਮਿਸ਼ਨ ਉਤਪਾਦਨ ਦਾ ਐਲਾਨ ਕੀਤਾ ਹੈ। ਇਸ ਵਿੱਚ ਕਿਸਾਨਾਂ ਨੂੰ 5 ਸਾਲ ਦਾ ਪੈਕੇਜ ਦਿੱਤਾ ਜਾਵੇਗਾ। ਬਜਟ ਵਿੱਚ ਕਿਸਾਨਾਂ ਲਈ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦਾ ਐਲਾਨ ਕੀਤਾ ਹੈ। ਨਾਲ ਹੀ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।

Share this post