ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਹਲਚਲ ਹੋਈ ਤੇਜ਼, ਪਾਰਟੀਆਂ ਨੇ ਆਪਣੇ ਕੌਂਸਲਰ ਚੰਡੀਗੜ੍ਹ ਤੋਂ ਬਾਹਰ ਕੀਤੇ ਸ਼ਿਫਟ।
ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਹਲਚਲ ਹੋਈ ਤੇਜ਼, ਪਾਰਟੀਆਂ ਨੇ ਆਪਣੇ ਕੌਂਸਲਰ ਚੰਡੀਗੜ੍ਹ ਤੋਂ ਬਾਹਰ ਕੀਤੇ ਸ਼ਿਫਟ।
ਚੰਡੀਗੜ੍ਹ, 28 ਜਨਵਰੀ:- 30 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਹਲਚਲ ਤੇਜ਼ ਹੋਈ ਹੈ।ਸਿਆਸੀ ਪਾਰਟੀਆਂ ਆਪਣੇ-ਆਪਣੇ ਕੌਂਸਲਰ ਬਚਾਉਣ ‘ਚ ਲੱਗੀਆਂ ਹਨ। ਵੱਖ-ਵੱਖ ਪਾਰਟੀਆਂ ਨੇ ਆਪਣੇ ਕੌਂਸਲਰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕਰ ਦਿੱਤੇ ਹਨ। ਕਾਂਗਰਸ ਨੇ ਆਪਣੇ ਕੌਂਸਲਰਾਂ ਨੂੰ ਲੁਧਿਆਣੇ, ਆਮ ਆਦਮੀ ਪਾਰਟੀ ਨੇ ਰੋਪੜ ਅਤੇ ਭਾਜਪਾ ਨੇ ਵੀ ਕੌਂਸਲਰਾਂ ਨੂੰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕੀਤਾ ਹੈ। ਅਜੇ ਕੱਲ੍ਹ ਹੀ ਕਾਂਗਰਸ ਦੇ ਇੱਕ ਕੌਂਸਲਰ ਭਾਜਪਾ ‘ਚ ਸ਼ਾਮਲ ਹੋਏ ਹਨ। 30 ਜਨਵਰੀ ਯਾਨੀ ਪਰਸੋਂ (ਵੀਰਵਾਰ) ਨੂੰ ਚੰਡੀਗੜ੍ਹ ਨੂੰ ਮਿਲੇਗਾ ਨਵਾਂ ਮੇਅਰ।