ਵਾਲਮੀਕਿ ਭਾਈਚਾਰੇ ਵੱਲੋਂ ਕੱਲ੍ਹ ਜਲੰਧਰ ਬੰਦ ਦਾ ਐਲਾਨ।
ਵਾਲਮੀਕਿ ਭਾਈਚਾਰੇ ਵੱਲੋਂ ਕੱਲ੍ਹ ਜਲੰਧਰ ਬੰਦ ਦਾ ਐਲਾਨ।
ਜਲੰਧਰ, 27 ਜਨਵਰੀ: ਅੰਮ੍ਰਿਤਸਰ 'ਚ ਗਣਤੰਤਰ ਦਿਵਸ 'ਤੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੀ ਗਈ ਜਿਸ ਨੂੰ ਲੈ ਕੇ ਜਥੇਬੰਦੀਆਂ ਤੇ ਭਾਈਚਾਰੇ 'ਚ ਭਾਰੀ ਰੋਸ ਹੈ। ਜਲੰਧਰ ’ਚ ਵਾਲਮੀਕਿ ਭਾਈਚਾਰੇ ਅਤੇ ਦਲਿਤ ਭਾਈਚਾਰੇ ਸਮੇਤ ਹੋਰ ਸੰਗਠਨਾਂ ਨੇ ਕੱਲ੍ਹ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਲੰਧਰ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਇਹ ਸੱਦਾ ਭਗਵਾਨ ਵਾਲਮੀਕਿ ਭਲਾਈ ਕਮੇਟੀ ਪੰਜਾਬ, ਕਬੀਰ ਟਾਈਗਰ ਫੋਰਸ, ਜਲੰਧਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਪ੍ਰਧਾਨ ਸੋਮਾ ਗਿੱਲ, ਅਨਿਲ ਹੰਸ, ਅਰੁਣ ਸੰਦਲ ਵੱਲੋਂ ਦਿੱਤਾ ਗਿਆ ਹੈ। ਸੋਮਾ ਗਿੱਲ ਨੇ ਦੱਸਿਆ ਕਿ 25 ਜਨਵਰੀ ਨੂੰ ਸਿੱਖ ਜਥੇਬੰਦੀਆਂ ਨੇ ਜਿਹੜਾ ਟ੍ਰੈਕਟਰ ਮਾਰਚ ਕੱਢਿਆ ਸੀ, ਉਸ ਦੌਰਾਨ ਡਾ. ਅੰਬੇਡਕਰ ਚੌਕ 'ਚ ਵੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਅੰਮ੍ਰਿਤਸਰ 'ਚ ਬੇਅਦਬੀ ਦੀ ਘਟਨਾ ਵਾਪਰੀ।ਅਜਿਹਾ ਜਲੰਧਰ 'ਚ ਵੀ ਹੋ ਸਕਦਾ ਸੀ। ਜਲੰਧਰ 'ਚ ਬੇਅਦਬੀ ਦੀ ਕੋਸ਼ਿਸ਼ ਦੀਆਂ ਵੀਡੀਓਜ਼ ਉਨ੍ਹਾਂ ਕੋਲ ਮੌਜੂਦ ਹਨ ਜੋ ਉਨ੍ਹਾਂ ਸੋਮਵਾਰ ਸਵੇਰੇ ਪੁਲਿਸ ਪ੍ਰਸ਼ਾਸਨ ਨੂੰ ਦਿਖਾਈਆਂ। ਇਸ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਲਿਆ ਗਿਆ ਜਿਸ ਕਾਰਨ ਉਨ੍ਹਾਂ 'ਜਲੰਧਰ ਬੰਦ' ਦਾ ਫੈਸਲਾ ਲਿਆ ਹੈ।