ਡੱਲੇਵਾਲ ਦੇ ਮਰਨ ਵਰਤ ਦਾ ਅੱਜ 63ਵਾਂ ਦਿਨ, ਸਿਹਤ ‘ਚ ਸੁਧਾਰ
ਡੱਲੇਵਾਲ ਦੇ ਮਰਨ ਵਰਤ ਦਾ ਅੱਜ 63ਵਾਂ ਦਿਨ, ਸਿਹਤ ‘ਚ ਸੁਧਾਰ
27 ਜਨਵਰੀ: ਖਨੌਰੀ ਬਾਰਡਰ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 63ਵਾਂ ਦਿਨ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ। ਬੀਤੇ ਕੁੱਝ ਦਿਨਾਂ ਤੋਂ ਕਿਸਾਨ ਆਗੂ ਬਿਮਾਰ ਵੀ ਹੋ ਗਏ ਸਨ, ਅਤੇ ਮੈਡੀਕਲ ਏਡ ਤੋਂ ਬਾਅਦ ਵੀ ਸਿਹਤ ਠੀਕ ਨਹੀਂ ਹੋ ਰਹੀ ਸੀ, ਪਰ ਹੁਣ ਡਾਕਟਰਾਂ ਦੀ ਮਿਹਨਤ ਮੁੜ ਰੰਗ ਲਿਆਉਣ ਲੱਗੀ ਹੈ। ਕਿਸਾਨ ਆਗੂ ਦਾ ਬੁਖਾਰ ਉਤਰਨ ਅਤੇ ਕੁੱਝ ਹੱਦ ਤੱਕ ਸਿਹਤ ਵਿੱਚ ਸੁਧਾਰ ਹੋਣ ਬਾਰੇ ਡਾਕਟਰਾਂ ਨੇ ਦੱਸਿਆ ਹੈ। ਕੇਂਦਰ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਵਿੱਚ ਸ਼ਮੂਲੀਅਤ ਬਾਰੇ ਡੱਲੇਵਾਲ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਮੀਟਿੰਗ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਸਿਹਤ ਠੀਕ ਨਾ ਰਹੀ ਤਾਂ ਫਿਰ ਉਹ ਵੀਡੀਓ ਕਾਨਫਰਸਿੰਗ ਰਾਹੀਂ ਮੀਟਿੰਗ ਦਾ ਹਿੱਸਾ ਬਣਨਗੇ।