ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਫੌਜੀ ਜਵਾਨ
ਜੰਮੂ-ਕਸ਼ਮੀਰ 'ਚ ਸ਼ਹੀਦ ਹੋਇਆ ਪੰਜਾਬ ਦਾ ਫੌਜੀ ਜਵਾਨ
ਕਲਾਨੌਰ, 25 ਜਨਵਰੀ: ਕਸਬਾ ਕਲਾਨੌਰ ਦੇ ਹੋਣਹਾਰ ਨੌਜਵਾਨ ਮਲਕੀਤ ਸਿੰਘ (31) ਪੁੱਤਰ ਜਰਨੈਲ ਸਿੰਘ ਜੋ ਜੰਮੂ ਅਤੇ ਕਸ਼ਮੀਰ 'ਚ ਤਾਇਨਾਤ ਸਨ, ਦੀ ਗਸ਼ਤ ਦੌਰਾਨ ਇਕ ਵਾਹਨ ਹਾਦਸੇ 'ਚ ਮੌਤ ਹੋ ਗਈ। ਨਾਇਕ ਕੁਲਦੀਪ ਸਿੰਘ ਦਾ ਛੋਟਾ ਭਰਾ ਵੀ ਫੌਜ ਦੀ 8ਵੀਂ ਸਿੱਖ ਯੂਨਿਟ 'ਚ ਡਿਊਟੀ ਨਿਭਾ ਰਿਹਾ ਹੈ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਤਿਰੰਗੇ 'ਚ ਲਪੇਟੀ ਹੋਈ ਸ਼ਹੀਦ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਦੇਰ ਰਾਤ ਕਲਾਨੌਰ ਪੁੱਜਣ ਦੀ ਸੰਭਾਵਨਾ ਹੈ ਤੇ ਭਲਕੇ 26 ਜਨਵਰੀ ਨੂੰ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਮਲਕੀਤ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਤੇ ਸ਼ਖਸੀਅਤਾਂ ਵੱਲੋਂ ਸ਼ਹੀਦ ਦੇ ਪਰਿਵਾਰਿਕ ਜੀਆਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।