ਚੰਡੀਗੜ੍ਹ ਮੇਅਰ ਚੋਣ ਦੀ ਤਰੀਕ ਸਬੰਧੀ ਅੱਜ ਹੋ ਸਕਦਾ ਹੈ ਨੋਟੀਫਿਕੇਸ਼ਨ ਜਾਰੀ,
ਚੰਡੀਗੜ੍ਹ ਮੇਅਰ ਚੋਣ ਦੀ ਤਰੀਕ ਸਬੰਧੀ ਅੱਜ ਹੋ ਸਕਦਾ ਹੈ ਨੋਟੀਫਿਕੇਸ਼ਨ ਜਾਰੀ,
21 ਜਨਵਰੀ:- ਚੰਡੀਗੜ੍ਹ ਮੇਅਰ ਦੀ ਚੋਣਾਂ ਦੀ ਤਰੀਕ ਸਬੰਧੀ ਨੋਟੀਫਿਕੇਸ਼ਨ ਅੱਜ (21 ਜਨਵਰੀ) ਨੂੰ ਜਾਰੀ ਹੋ ਸਕਦਾ ਹੈ। ਉੱਚ ਅਦਾਲਤ ਨੇ ਡੀਸੀ ਨੂੰ ਅਗਲੀਆਂ ਚੋਣਾਂ ਦੀ ਤਰੀਕ ਆਪਣੀ ਨਿਗਰਾਨੀ ਹੇਠ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਦੀਆਂ ਤਰੀਕਾਂ 30 ਅਤੇ 31 ਜਨਵਰੀ ਨੂੰ ਹੋਣ ਦਾ ਅਨੁਮਾਨ ਹੈ। ਚੋਣਾਂ ਦੀ ਨਵੀਂ ਤਰੀਕ ਡੀਸੀ ਨੂੰ ਤੈਅ ਕਰਨੀ ਪਵੇਗੀ। ਜੇਕਰ ਅੱਜ ਉੱਚ ਅਦਾਲਤ ਦੇ ਹੁਕਮ ਆਮ ਆਦਮੀ ਪਾਰਟੀ ਤੱਕ ਪੁੱਜਦੇ ਹਨ ਤਾਂ ਉਹ ਜਲਦੀ ਹੀ ਆਪਣਾ ਮੇਅਰ ਉਮੀਦਵਾਰ ਖੜ੍ਹਾ ਕਰ ਸਕਦੇ ਹਨ। ‘ਆਪ’ ਵੱਲੋਂ ਮੇਅਰ ਦੀ ਨਾਮਜ਼ਦਗੀ ਦੀ ਸੰਭਾਵਿਤ ਮਿਤੀ 27 ਤਰੀਕ ਹੈ।