7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੀ ਫਿਲਮ ਪੰਜਾਬ 95 ।
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੀ ਫਿਲਮ ਪੰਜਾਬ 95 ।
21 ਜਨਵਰੀ:- ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਦੇ ਰੀਲੀਜ਼ ਹੋਣ ਦਾ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਹੋਰ ਇੰਤਜਾਰ ਕਰਨਾ ਪਵੇਗਾ ਕਿਉਂਕਿ ਫਿਲਮ ਦੀ ਰਿਲੀਜ਼ ਮੁਲਤਵੀ ਕਰ ਦਿੱਤੀ ਗਈ ਹੈ। ਇਹ ਫਿਲਮ ਪਹਿਲਾਂ 7 ਫਰਵਰੀ ਨੂੰ ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਉਸ ਤਰੀਕ ਨੂੰ ਨਹੀ ਹੋਵੇਗੀ ਰੀਲੀਜ਼। ਦਿਲਜੀਤ ਨੇ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ 'ਤੇ ਖਾਲੜਾ ਦੀ ਫੋਟੋ ਦੇ ਨਾਲ ਇੱਕ ਨੋਟ ਸਾਂਝਾ ਕੀਤਾ।ਨੋਟ ਵਿੱਚ ਲਿਿਖਆ ਸੀ ਕਿ, "ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਕੰਟਰੋਲ ਤੋਂ ਬਾਹਰ ਦੇ ਹਾਲਾਤਾਂ ਕਾਰਨ, ਫਿਲਮ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।" ਇਹ ਫਿਲਮ ਸਿੱਖ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਤ ਹੈ, ਜੋ 1995 ਵਿੱਚ ਲਾਪਤਾ ਹੋ ਗਏ ਸਨ।