ਕਿਸਾਨ ਜਥੇਬੰਦੀਆਂ ਨੇ ਟਾਲਿਆ ਦਿੱਲੀ ਕੂਚ, ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ।

ਕਿਸਾਨ ਜਥੇਬੰਦੀਆਂ ਨੇ ਟਾਲਿਆ ਦਿੱਲੀ ਕੂਚ, ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ।

20 ਜਨਵਰੀ- ਅੱਜ ਸ਼ੰਭੂ ਬਾਰਡਰ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਫਿਲਹਾਲ ਦਿੱਲੀ ਕੂਚ ਦਾ ਪ੍ਰੋਗਰਾਮ ਟਾਲ ਦਿੱਤਾ ਹੈ। ਕੱਲ੍ਹ ਦਿੱਲੀ ਕੂਚ ਨਹੀਂ ਕੀਤਾ ਜਾਵੇਗਾ। ਅਸੀਂ ਸਰਕਾਰ ਨੂੰ 26 ਜਨਵਰੀ ਤੱਕ ਦਾ ਸਮਾਂ ਦੇ ਰਹੇ ਹਾਂ, ਉਸ ਤੋਂ ਬਾਅਦ ਹੀ ਅਗਲਾ ਫ਼ੈਸਲਾ ਲਿਆ ਜਾਵੇਗਾ। ਡੱਲਵਾਲ ਦੀ ਸਿਹਤ ਨੂੰ ਦੇਖਦੇ ਹੋਏ ਜਲਦ ਇਕ ਮੀਟਿੰਗ ਹੋਣੀ ਚਾਹੀਦੀ ਹੈ ਤੇ ਇਹ ਮੀਟਿੰਗ ਚੰਡੀਗੜ੍ਹ ਦੀ ਥਾਂ ਦਿੱਲੀ ਵਿਚ ਹੋਣੀ ਚਾਹੀਦੀ ਹੈ। 26 ਜਨਵਰੀ ਨੂੰ ਟਰੈਕਟਰ ਮਾਰਚ ਹੋਵੇਗਾ। ਇਸ ਦੇ ਸ਼ੰਭੂ ਮੋਰਚੇ ਵਲੋਂ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ ਵੀ ਕੀਤੀ ਗਈ ਹੈ।

Share this post