ਖੋ-ਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਣ ‘ਤੇ ਮੁੱਖ ਮੰਤਰੀ ਨੇ ਭਾਰਤੀ ਟੀਮਾਂ ਨੂੰ ਦਿੱਤੀ ਵਧਾਈ।
ਖੋ-ਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤਣ ‘ਤੇ ਮੁੱਖ ਮੰਤਰੀ ਨੇ ਭਾਰਤੀ ਟੀਮਾਂ ਨੂੰ ਦਿੱਤੀ ਵਧਾਈ।
20 ਜਨਵਰੀ:- ਭਾਰਤ ਨੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ 'ਚ ਨੇਪਾਲ ਨੂੰ ਹਰਾ ਕੇ ਖੋ-ਖੋ ਵਿਸ਼ਵ ਕੱਪ 2025 ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਪੁਰਸ਼ ਖੋ-ਖੋ ਟੀਮ ਨੇ ਖ਼ਿਤਾਬੀ ਮੁਕਾਬਲੇ ਵਿੱਚ ਨੇਪਾਲ ਨੂੰ 54-36 ਨਾਲ ਹਰਾਇਆ। ਇਸ ਦੇ ਨਾਲ ਹੀ ਮਹਿਲਾ ਟੀਮ ਨੇ ਨੇਪਾਲ ਨੂੰ 78-40 ਦੇ ਫਰਕ ਨਾਲ ਹਰਾ ਕੇ ਚੈਂਪੀਅਨ ਬਣੀ। ਇਹ ਜਿੱਤ ਖਾਸ ਹੈ ਕਿਉਂਕਿ ਇਹ ਖੋ-ਖੋ ਵਿਸ਼ਵ ਕੱਪ ਦਾ ਪਹਿਲਾ ਸੀਜ਼ਨ ਸੀ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਸ਼ੇਅਰ ਕਰਦੇ ਹੋਏ ਭਾਰਤੀ ਖੋ-ਖੋ ਟੀਮਾਂ ਨੂੰ ਵਧਾਈ ਦਿੱਤੀ।