ਫਿਲਮ ਉੱਤੇ ਰੋਕ ਲਾਉਣ 'ਤੇ ਭੜਕੀ ਕੰਗਨਾ, ਪੋਸਟ ਰਾਹੀਂ ਜ਼ਾਹਰ ਕੀਤਾ ਗੁੱਸਾ ।
ਫਿਲਮ ਉੱਤੇ ਰੋਕ ਲਾਉਣ 'ਤੇ ਭੜਕੀ ਕੰਗਨਾ, ਪੋਸਟ ਰਾਹੀਂ ਜ਼ਾਹਰ ਕੀਤਾ ਗੁੱਸਾ ।
17 ਜਨਵਰੀ : ਕੰਗਨਾ ਰਣੌਤ ਦੀ ਐਮਰਜੈਂਸੀ 17 ਜਨਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ। ਪਰ ਸਿੱਖ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਸਿਨੇਮਾਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ।ਦੇਸ਼ ਭਰ 'ਚ ਐਮਰਜੈਂਸੀ ਰਿਲੀਜ਼ ਤਾਂ ਕੀਤੀ ਗਈ ਪਰ ਪੰਜਾਬ 'ਚ ਫਿਲਮ ਸਿਨੇਮਾਘਰਾਂ ਤਕ ਨਹੀਂ ਪਹੁੰਚ ਸਕੀ।ਫਿਲਮ 'ਤੇ ਪਾਬੰਦੀ ਨੂੰ ਲੈ ਕੇ ਪੰਜਾਬ ਦੇ ਕਈ ਸ਼ਹਿਰਾਂ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ॥ ਉਨ੍ਹਾਂ ਇਕ ਪੋਸਟ ਰਾਹੀਂ ਫਿਲਮ 'ਤੇ ਰੋਕ ਲਗਾਉਣ 'ਤੇ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਇਹ ਕਲਾ ਅਤੇ ਕਲਾਕਾਰ ਦਾ ਪੂਰੀ ਤਰ੍ਹਾਂ ਸ਼ੋਸ਼ਣ ਹੈ, ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਰਿਪੋਰਟਿੰਗ ਹੋ ਰਹੀ ਹੈ ਕਿ ਇਹ ਲੋਕ ਐਮਰਜੈਂਸੀ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਮੈਨੂੰ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਹੈ ਅਤੇ ਚੰਡੀਗੜ੍ਹ ਵਿਚ ਪੜ੍ਹਾਈ ਕਰਨ ਅਤੇ ਵੱਡੇ ਹੋਣ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ ਅਤੇ ਉਸ ਦਾ ਪਾਲਣ ਕੀਤਾ ਹੈ। ਇਹ ਇਕ ਪੂਰਾ ਝੂਠ ਹੈ, ਮੇਰੇ ਅਕਸ ਨੂੰ ਖਰਾਬ ਕਰਨ ਅਤੇ ਮੇਰੀ ਫ਼ਿਲਮ ਐਮਰਜੈਂਸੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ।