ਡੱਲੇਵਾਲ ਦੇ ਮਰਨ ਵਰਤ ਦਾ ਅੱਜ 53ਵਾਂ ਦਿਨ, 20 ਕਿਲੋ ਘਟਿਆ ਭਾਰ।
ਡੱਲੇਵਾਲ ਦੇ ਮਰਨ ਵਰਤ ਦਾ ਅੱਜ 53ਵਾਂ ਦਿਨ, 20 ਕਿਲੋ ਘਟਿਆ ਭਾਰ।
17 ਜਨਵਰੀ:- ਖਨੌਰੀ ਸਰਹੱਦ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 53ਵਾਂ ਦਿਨ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਅਨੁਸਾਰ ਜਦੋਂ ਡੱਲੇਵਾਲ ਮਰਨ ਵਰਤ 'ਤੇ ਸਨ ਤਾਂ ਉਹਨਾਂ ਦਾ ਭਾਰ 86 ਕਿਲੋ 950 ਗ੍ਰਾਮ ਸੀ, ਜਦੋਂਕਿ ਹੁਣ ਉਹਨਾਂ ਦਾ 20 ਕਿਲੋ ਭਾਰ ਘਟ ਗਿਆ ਹੈ।ਇੱਕ ਦਿਨ ਪਹਿਲਾਂ ਪ੍ਰਸ਼ਾਸਨ ਤੇ ਪੁਲੀਸ ਅਧਿਕਾਰੀ ਡੱਲੇਵਾਲ ਨੂੰ ਮਿਲਣ ਆਏ ਸਨ। ਕਿਸਾਨ ਆਗੂ ਡੱਲੇਵਾਲ ਦੀ ਤਾਜ਼ਾ ਮੈਡੀਕਲ ਰਿਪੋਰਟ ਅਨੁਸਾਰ ਕਿਡਨੀ ਅਤੇ ਲੀਵਰ ਨਾਲ ਸਬੰਧਤ ਟੈਸਟਾਂ ਦਾ ਨਤੀਜਾ 1.75 ਹੈ, ਜੋ ਕਿ ਆਮ ਹਾਲਤਾਂ ਵਿਚ 1 ਤੋਂ ਘੱਟ ਹੋਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਸਰਵ ਉੱਚ ਅਦਾਲਤ ਨੂੰ ਉਨ੍ਹਾਂ ਟੈਸਟਾਂ ਦੇ ਨਤੀਜੇ ਦੱਸਦੀ ਹੈ, ਜਿਨ੍ਹਾਂ ਦੇ ਗਿਰਾਵਟ ਆਉਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।