ਏਸ਼ਿਆਈ ਖ਼ੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਬਹਾਦਰ ਸਿੰਘ ਸੱਗੂ ਹੋਣਗੇ ਏਐਫਆਈ ਦੇ ਨਵੇਂ ਪ੍ਰਧਾਨ

ਏਸ਼ਿਆਈ ਖ਼ੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਬਹਾਦਰ ਸਿੰਘ ਸੱਗੂ ਹੋਣਗੇ ਏਐਫਆਈ ਦੇ ਨਵੇਂ ਪ੍ਰਧਾਨ 

7 ਜਨਵਰੀ: ਏਸ਼ਿਆਈ ਖ਼ੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਅਤੇ ਉਲੰਪੀਅਨ ਬਹਾਦਰ ਸਿੰਘ ਸੱਗੂ ਨੂੰ ਅਥਲੈਟਿਕਸ ਫ਼ੈਡਰੇਸ਼ਨ ਆਫ਼ ਇੰਡੀਆ (ਏਐਫਆਈ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਅਦਿਲੀ ਸੁਮਾਰੀਵਾਲਾ ਦੀ ਥਾਂ ਲੈਣਗੇ। 67 ਸਾਲਾ ਸੁਮਾਰੀਵਾਲਾ 2012 ਤੋਂ ਏਐਫਆਈ ਦੇ ਪ੍ਰਧਾਨ ਹਨ ਅਤੇ ਮੌਜੂਦਾ ਰਾਸ਼ਟਰੀ ਖੇਡ ਜ਼ਾਬਤੇ ਤਹਿਤ ਇਸ ਵਾਰ ਚੋਣ ਲੜਨ ਦੇ ਯੋਗ ਨਹੀਂ ਸਨ।51 ਸਾਲਾ ਸੱਗੂ, ਜੋ ਚਾਰ ਸਾਲ ਦੀ ਸੇਵਾ ਕਰੇਗਾ, ਨੇ 2002 ਦੀਆਂ ਬੁਸਾਨ ਏਸ਼ੀਅਨ ਖੇਡਾਂ ਵਿੱਚ ਸ਼ਾਟ ਪੁਟ ਵਿੱਚ ਸੋਨ ਤਮਗਾ ਜਿੱਤਿਆ ਸੀ ਅਤੇ 2000 ਅਤੇ 2004 ਓਲੰਪਿਕ ਵਿੱਚ ਵੀ ਹਿੱਸਾ ਲਿਆ ਸੀ। ਉਹ ਅਢੀ ਐਥਲੀਟ ਕਮਿਸ਼ਨ ਦਾ ਮੈਂਬਰ ਹੈ।ਫ਼ੈਡਰੇਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। 

Share this post