ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਸ਼ਾਮ ਨੂੰ ਕੀਤਾ ਅਸਤੀਫ਼ੇ ਦਾ ਐਲਾਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਸ਼ਾਮ ਨੂੰ ਕੀਤਾ ਅਸਤੀਫ਼ੇ ਦਾ ਐਲਾਨ।

ਕੈਨੇਡਾ, 7 ਜਨਵਰੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਉਹ ਕੈਨੇਡਾ ਦੀ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੇ ਇਰਾਦਿਆਂ ਨੂੰ ਉਜਾਗਰ ਕਰਨ ਵਾਲੀ ਵੀਕਐਂਡ ਵਿੱਚ ਗਲੋਬ ਐਂਡ ਮੇਲ ਦੀ ਇੱਕ ਧਮਾਕੇਦਾਰ ਰਿਪੋਰਟ ਤੋਂ ਬਾਅਦ, ਟਰੂਡੋ ਨੇ ਸੋਮਵਾਰ ਨੂੰ ਓਟਵਾ ਦੇ ਰਿਡੋ ਹਾਲ ਵਿੱਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਘੋਸ਼ਣਾ ਕੀਤੀ। ਸੋਮਵਾਰ ਸਵੇਰੇ ਉਨ੍ਹਾਂ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕੀਤੀ ਅਤੇ ਸੰਸਦ ਦੀ ਕਾਰਵਾਈ 24 ਮਾਰਚ ਤੱਕ ਮੁਲਤਵੀ ਕਰਨ ਲਈ ਕਿਹਾ। ਅਸਤੀਫੇ ਦਾ ਐਲਾਨ ਕਰਦੇ ਟਰੂਡੋ ਨੇ ਕਿਹਾ, " ਮੇਰੇ ਪੂਰੇ ਕਰੀਅਰ ਦੌਰਾਨ, ਮੈਂਨੂੰ ਨਿੱਜੀ ਤੌਰ 'ਤੇ ਜਿਹੜੀ ਵੀ ਸਫਲਤਾ ਮਿਲੀ ਹੈ, ਉਸ ਦੀ ਵਜ੍ਹਾ ਮੇਰਾ ਪਰਿਵਾਰ ਹੈ। ਇਸ ਲਈ, ਮੈਂ ਆਪਣੇ ਬੱਚਿਆਂ ਨੂੰ ਉਸ ਫੈਸਲੇ ਬਾਰੇ ਦੱਸਿਆ ਜੋ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਮੈਂ ਪਾਰਟੀ ਦੇ ਨੇਤਾ ਦੇ ਰੂਪ ਵਿੱਚ ਅਸਤੀਫਾ ਦੇਣ ਦਾ ਇਰਾਦਾ ਰੱਖਦਾ ਹਾਂ, ਜਦੋਂ ਪਾਰਟੀ ਅਗਲਾ ਨੇਤਾ ਚੁਣਦੀ ਹੈ। ਇਹ ਦੇਸ਼ ਅਗਲੀਆਂ ਚੋਣਾਂ ਵਿੱਚ ਇੱਕ ਅਸਲੀ ਵਿਕਲਪ ਦਾ ਹੱਕਦਾਰ ਹੈ ਅਤੇ ਮੇਰੇ ਲਈ ਇਹ ਸਾਫ ਹੋ ਗਿਆ ਹੈ ਕਿ ਮੈਨੂੰ ਅੰਦਰੂਨੀ ਲੜਾਈਆਂ ਲੜਨੀਆਂ ਪੈਣਗੀਆਂ, ਇਸ ਲਈ ਮੈਂ ਉਸ ਚੋਣ ਵਿੱਚ ਸਭ ਤੋਂ ਵਧੀਆ ਵਿਕਲਪ ਨਹੀਂ ਹੋ ਸਕਦਾ।" ਪਾਰਲੀਮੈਂਟ ਦਾ ਕੰਮ 24 ਮਾਰਚ ਤੱਕ ਰੋਕਿਆ ਗਿਆ ਹੈ ਜਿਸਦੀ ਇਜਾਜ਼ਤ ਗਵਰਨਰ ਜਨਰਲ ਤੋਂ ਮਿਲ ਗਈ ਹੈ ਭਾਵ ਹੁਣ ਉਨੀਂ ਦੇਰ ਉਨਾਂ ਨੂੰ ਕੋਈ ਬੇਭਰੋਸਗੀ ਮਤੇ ਰਾਹੀਂ ਲਾਹ ਨਹੀਂ ਸਕੇਗਾ, ਆਮ ਜਨਰਲ ਫੈਡਰਲ ਚੋਣਾਂ ਅਕਤੂਬਰ 2025 ਚ ਹੋਣੀਆਂ ਹਨ। ਟਰੂਡੋ ਦੇ ਅਸਤੀਫੇ ਤੋਂ ਬਾਅਦ ਲਿਬਰਲ ਪਾਰਟੀ ਦੇ ਕੋਲ ਦੋ ਵਿਕਲਪ ਹਨ। ਸਭ ਤੋਂ ਪਹਿਲਾਂ, ਪਾਰਟੀ ਨੂੰ ਸਰਬਸੰਮਤੀ ਨਾਲ ਇੱਕ ਅੰਤਰਿਮ ਨੇਤਾ ਚੁਣਨਾ ਚਾਹੀਦਾ ਹੈ ਜੋ ਦੇਸ਼ ਦੀ ਕਮਾਨ ਸੰਭਾਲੇਗਾ। ਦੂਸਰਾ ਵਿਕਲਪ ਦੇਸ਼ ਦੀ ਅਗਵਾਈ ਲਈ ਪਾਰਟੀ ਦੇ ਅੰਦਰ ਚੋਣਾਂ ਕਰਵਾਉਣਾ ਅਤੇ ਪੂਰੇ ਸਮੇਂ ਦੇ ਪ੍ਰਧਾਨ ਮੰਤਰੀ ਦੀ ਚੋਣ ਕਰਨਾ ਹੋਵੇਗਾ। 

Share this post