ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਖਾਲਿਸਤਾਨ ਦੀ ਹਮਾਇਤ ਨਹੀਂ ਕਰੇਗੀ ਤਾਂ ਹੋ ਜਾਵੇਗੀ ਖਤਮ : ਸਿਮਰਨਜੀਤ ਮਾਨ
ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ ਖਾਲਿਸਤਾਨ ਦੀ ਹਮਾਇਤ ਨਹੀਂ ਕਰੇਗੀ ਤਾਂ ਹੋ ਜਾਵੇਗੀ ਖਤਮ : ਸਿਮਰਨਜੀਤ ਮਾਨ
ਅੰਮ੍ਰਿਤਸਰ, 6 ਜਨਵਰੀ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਪਿਛਲੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ, ਉਨਾਂ ਦੇ ਸੰਘਰਸ਼ ਨੂੰ ਅਸੀਂ ਸਲਾਮ ਕਰਦੇ ਹਾਂ। ਅਸੀਂ ਅਰਦਾਸ ਕਰਦੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਿੱਖਾਂ ਦੀ ਗੱਲ ਸੁਣਨ ਅਤੇ ਸਿੱਖਾਂ ਦੀ ਕਦਰ ਕਰਨ। ਅਗਰ ਕੇਂਦਰ ਸਰਕਾਰ ਸਿੱਖਾਂ ਦੀ ਹਿਮਾਇਤ ਨਹੀਂ ਕਰੇਗੀ ਤਾਂ ਸਿੱਖ ਬਹੁਤ ਦੂਰ ਹੋ ਜਾਣਗੇ। ਜਗਜੀਤ ਸਿੰਘ ਡੱਲੇਵਾਲ 40 ਦਿਨ ਤੋਂ ਮਰਨ ਵਰਤ ਤੇ ਬੈਠੇ ਹਨ ਅਤੇ ਅਸੀਂ ਉਹਨਾਂ ਦੀ ਤਪੱਸਿਆ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਨਾਲ ਸਤਿਕਾਰ ਵਜੋਂ ਫਤਿਹ ਦੀ ਸਾਂਝ ਪਾਉਂਦੇ ਹਾਂ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਨਵੀਂ ਪਾਰਟੀ ਦਾ ਆਗਾਜ਼ ਕੀਤਾ ਜਾ ਰਿਹਾ ਹੈ, ਅਗਰ ਉਹ ਪਾਰਟੀ ਖਾਲਿਸਤਾਨ ਦੀ ਹਿਮਾਇਤ ਕਰੇਗੀ ਤਾਂ ਅਸੀਂ ਉਸ ਪਾਰਟੀ ਦੇ ਨਾਲ ਖੜੇ ਹਾਂ ਅਗਰ ਉਹ ਪਾਰਟੀ ਖਾਲਿਸਤਾਨ ਦੀ ਹਮਾਇਤ ਨਹੀਂ ਕਰੇਗੀ ਤਾਂ ਉਹ ਵੀ ਬਾਕੀ ਪਾਰਟੀਆਂ ਵਾਂਗੂੰ ਜਲਦ ਹੀ ਖਤਮ ਹੋ ਜਾਵੇਗੀ।