ਸਰਵ ਉੱਚ ਅਦਾਲਤ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਅੱਜ ਦੁਪਹਿਰ 3 ਵਜੇ ਡੱਲੇਵਾਲ ਨਾਲ ਕਰੇਗੀ ਮੁਲਾਕਾਤ।
ਸਰਵ ਉੱਚ ਅਦਾਲਤ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਅੱਜ ਦੁਪਹਿਰ 3 ਵਜੇ ਡੱਲੇਵਾਲ ਨਾਲ ਕਰੇਗੀ ਮੁਲਾਕਾਤ।
6 ਜਨਵਰੀ: ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਵ ਉੱਚ ਅਦਾਲਤ ਵੱਲੋਂ ਬਣਾਈ ਹਾਈ ਪਾਵਰ ਕਮੇਟੀ ਅੱਜ ਖਨੌਰੀ ਜਾਵੇਗੀ। ਸਾਬਕਾ ਜਸਟਿਸ ਨਵਾਬ ਸਿੰਘ ਦੀ ਅਗਵਾਈ ’ਚ ਖੇਤੀ ਮਾਹਰ ਦੇਵੇਂਦਰ ਸ਼ਮਰਾ, ਖੇਤੀ ਆਰਥਿਕ ਨੀਤੀਆਂ ਦੇ ਮਾਹਰ ਆਰਐੱਸ ਘੁੰਮਣ, ਪੰਜਾਬ ਕਿਸਾਨ ਕਮਿਸ਼ਨ ਦੇ ਮੁਖੀ ਡਾਕਟਰ ਸੁਖਪਾਲ ਸਿੰਘ ਤੇ ਸਾਬਕਾ ਡੀਜੀਪੀ ਬੀਐੱਸ ਸੰਧੂ ਖਨੌਰੀ ਬਾਰਡਰ ‘ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਦੁਪਹਿਰ 3 ਵਜੇ ਮਿਲਣ ਜਾਣਗੇ।ਦੱਸਣਯੋਗ ਹੈ ਕਿ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਪਹਿਲਾਂ ਵੀ ਗੱਲਬਾਤ ਲਈ ਬੁਲਾਇਆ ਪਰ ਕਿਸਾਨਾਂ ਨੇ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਬੀਤੇ ਦਿਨੀਂ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਡੱਲੇਵਾਲ ਨੂੰ ਮਨਾਉਣ ਲਈ ਖਨੌਰੀ ਪੁੱਜੇ ਤੇ ਪਰ ਕਿਸਾਨਾਂ ਨੇ ਡੱਲੇਵਾਲ ਦੀ ਤਬੀਅਤ ਠੀਕ ਨਹੀਂ ਹੈ ਕਹਿ ਕੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ।