ਬਰਨਬੀ 'ਚ ਮੁੜ ਜਗਮੀਤ ਸਿੰਘ ਦੇ ਦਫਤਰ ਮੂਹਰੇ ਰੋਸ ਮੁਜ਼ਾਹਰਾ

ਵੈਨਕੂਵਰ, 12 ਮਾਰਚ 2021 : ਕੈਨੇਡਾ ਦੇ ਐਨ ਡੀ ਪੀ ਨੇਤਾ ਜਗਮੀਤ ਸਿੰਘ ਦੇ ਦਫਤਰ ਦੇ ਬਾਹਰ ਇਕ ਵਾਰ ਫਿਰ ਤੋਂ ਹਿੰਦੂ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਰੋਸ ਮੁਜ਼ਾਹਰਾ ਕੀਤਾ। ਇਹਨਾਂ ਮੁਜ਼ਾਹਰਾਕਾਰੀਆਂ ਦਾ ਦਾਅਵਾ ਹੈ ਕਿ ਕੈਨੇਡਾ ਵਿਚ ਤਿਰੰਗਾ ਰੈਲੀ ਦੌਰਾਨ ਜਗਮੀਤ ਸਿੰਘ ਦੇ ਇਕ ਰਿਸ਼ਤੇਦਾਰ ਨੇ ਇਕ ਹਿੰਦੂ ਨੌਜਵਾਨ ਉਪਰ ਹਮਲਾ ਕੀਤਾ । ਇਹ ਮੁਜ਼ਾਹਰਾਕਾਰੀ ਆਖ ਰਹੇ ਹਨ ਕਿ ਜਗਮੀਤ ਸਿੰਘ ਇਸ ਹਮਲੇ ਦੀ ਨਿਖੇਧੀ ਕਰਨ ਪਰ ਉਹ ਅਜਿਹਾ ਨਹੀਂ ਕਰ ਰਹੇ।
ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ’ਜਗਮੀਤ ਸਿੰਘ ਲਾਪਤਾ’ ਅਤੇ ਤੁਹਾਡੀ ਚੁੱਪ ਹਿੰਸਾ ਸਮਾਨ ਵਰਗੀਆਂ ਤਖਤੀਆਂ ਚੁੱਕੀਆਂ ਹੋਈਆਂ  ਸਨ। 
ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਮੁੱਖ ਹਿੰਦੂ ਆਗੂ ਇਹ ਸਪਸ਼ਟ  ਕਰ ਚੁੱਕੇ ਹਨ ਕਿ ਕੈਨੇਡਾ ਵਿਚ ਹਿੰਦੂ ਭਾਈਚਾਰੇ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਇਥੇ ਹਿੰਦੂ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਬਹੁਤ ਮਜ਼ਬੂਤ ਹੈ। 
............

Share this post