ਡੱਲੇਵਾਲ ਨੇ ਮਹਾਂਪੰਚਾਇਤ ‘ਚ ਕਿਸਾਨਾਂ ਨੂੰ ਕੀਤਾ ਸੰਬੋਧਨ, ਕਿਹਾ- ਸਾਰੇ ਸੂਬਿਆਂ 'ਚ ਕਿਸਾਨ ਅੰਦੋਲਨ ਸ਼ੁਰੂ ਕਰੋ।

ਡੱਲੇਵਾਲ ਨੇ ਮਹਾਂਪੰਚਾਇਤ ‘ਚ ਕਿਸਾਨਾਂ ਨੂੰ ਕੀਤਾ ਸੰਬੋਧਨ, ਕਿਹਾ- ਸਾਰੇ ਸੂਬਿਆਂ 'ਚ ਕਿਸਾਨ ਅੰਦੋਲਨ ਸ਼ੁਰੂ ਕਰੋ। 

ਖਨੌਰੀ, 4 ਜਨਵਰੀ: ਐਮਐਸਪੀ ਤੇ ਹੋਰ ਮੰਗਾਂ ਨੂੰ ਲੈ ਕੇ ਖਨੌਰੀ 'ਚ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਸੱਦੇ ’ਤੇ ਅੱਜ ਖਨੌਰੀ 'ਚ ਮਹਾਂਪੰਚਾਇਤ ਹੋਈ। ਵੱਡੀ ਗਿਣਤੀ 'ਚ ਕਿਸਾਨ ਖਨੌਰੀ ਸਰਹੱਦ ’ਤੇ ਪਹੁੰਚ ਗਏ ਹਨ। ਡੱਲੇਵਾਲ ਨੂੰ ਸਟੇਜ 'ਤੇ ਬਣੇ ਵਿਸ਼ੇਸ਼ ਕੈਬਿਨ ਦੇ ਬੈੱਡ 'ਤੇ ਸ਼ਿਫਟ ਕੀਤਾ ਅਤੇ ਉਨਾਂ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਡੱਲੇਵਾਲ ਨੇ ਲੱਖਾਂ ਦੀ ਗਿਣਤੀ 'ਚ ਪਹੁੰਚੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਮਿਲਣ ਦੀ ਇੱਛਾ ਸੀ। ਤੁਸੀਂ ਬਹੁਤ ਮੁਸ਼ਕਿਲ ਨਾਲ ਇੱਥੇ ਪਹੁੰਚੇ ਹੋ। ਇਹ ਲੜਾਈ ਮੈਂ ਨਹੀਂ ਤੁਸੀਂ ਲੜ ਰਹੇ ਹੋ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੋਰਚਾ ਜਿੱਤੇਗਾ। ਆਰਾਮ ਨਾਲ ਬੈਠਣ 'ਤੇ ਕੋਈ ਕੰਮ ਨਹੀਂ ਚੱਲਦਾ। ਹੁਣ ਤਕ ਸੱਤ ਲੱਖ ਕਿਸਾਨ ਆਤਮਹੱਤਿਆ ਕਰ ਚੁੱਕੇ ਹਨ। ਉਨ੍ਹਾਂ ਸਾਰੇ ਸੂਬਿਆਂ 'ਚ ਕਿਸਾਨ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ। 

Share this post