ਪੰਜਾਬ ‘ਚ 8 ਜਨਵਰੀ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ।
ਪੰਜਾਬ ‘ਚ 8 ਜਨਵਰੀ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ।
4 ਜਨਵਰੀ:- ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਮੁਲਾਜ਼ਮ ਤਿੰਨ ਦਿਨ 6,7,8 ਜਨਵਰੀ ਨੂੰ ਆਪਣੀਆਂ ਆਪਣੀਆਂ ਬੱਸਾਂ ਦਾ ਚੱਕਾ ਜਾਮ ਰੱਖਣਗੇ।ਮੁਲਾਜ਼ਮ ਆਗੂ ਪ੍ਰਦੀਪ ਕੁਮਾਰ ਅਤੇ ਅਰੁਣ ਕੁਮਾਰ ਨੇ ਦੱਸਿਆ ਕਿ 6 ਤਰੀਕ ਨੂੰ ਵੱਖ-ਵੱਖ ਡੀਪੂਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ 7 ਤਰੀਕ ਨੂੰ ਚੰਡੀਗੜ੍ਹ ਵਿਖੇ ਸੀ ਐਮ ਹਾਊਸ ਘੇਰਿਆ ਜਾਵੇਗਾ ਜਦਕਿ 8 ਜਨਵਰੀ ਨੂੰ ਵੀ ਪੂਰਨ ਹੜਤਾਲ ਰਹੇਗੀ ਅਤੇ ਸਾਰੀਆਂ ਬੱਸਾਂ ਦਾ ਚੱਕਾ ਜਾਮ ਰਹੇਗਾ। ਉਹਨਾਂ ਦੀਆਂ ਮੁੱਖ ਮੰਗਾਂ- ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਆਊਟ ਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਇੱਕ ਸਾਰਤਾ, ਨਵੀਆਂ ਬੱਸਾਂ ਪਾਉਣਾ ਅਤੇ ਬਾਹਰੀ ਸੂਬਿਆਂ ਦੇ ਮੁਲਾਜ਼ਮਾਂ ਦੀ ਭਰਤੀ ਨੂੰ ਬੰਦ ਕਰਨਾ ਆਦਿ ਹਨ।