ਨਸ਼ਿਆਂ ਨੂੰ ਰੋਕਣ ਲਈ ਪਿੰਡ ਮਾਨਾਵਾਲਾ ਕਲਾਂ ਦੀ ਪੰਚਾਇਤ ਨੇ ਕੀਤਾ ਇਕੱਠ, ਜਾਰੀ ਕੀਤੇ ਅਹਿਮ ਮਤੇ।

ਨਸ਼ਿਆਂ ਨੂੰ ਰੋਕਣ ਲਈ ਪਿੰਡ ਮਾਨਾਵਾਲਾ ਕਲਾਂ ਦੀ ਪੰਚਾਇਤ ਨੇ ਕੀਤਾ ਇਕੱਠ, ਜਾਰੀ ਕੀਤੇ ਅਹਿਮ ਮਤੇ।

ਅੰਮ੍ਰਿਤਸਰ, 3 ਜਨਵਰੀ: ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਕਲਾਂ ਨੇ ਨਸ਼ਿਆਂ ਨੂੰ ਲੈ ਕੇ ਲਿਆ ਵੱਡਾ ਫੈਸਲਾ।ਪਿੰਡ ਵਿੱਚ ਨਸ਼ਿਆਂ ਦੇ ਕੋਹੜ ਨੂੰ ਵੱਢਣ ਲਈ ਪੰਚਾਇਤ, ਨਗਰ ਨਿਵਾਸੀ ਅਤੇ ਸਮੂਹ ਕਲੱਬਾਂ ਵੱਲੋਂ ਇਕੱਠ ਰੱਖਿਆ ਗਿਆ। ਪਿੰਡ ਵਿੱਚ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਪੰਜ ਅਹਿਮ ਮਤੇ ਪਾਸ ਕੀਤੇ- ਪਿੰਡ ਦੇ ਸਟੇਡੀਅਮ ਦਾ ਨਾਂ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਰੱਖਣ, ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਸਮਾਜਿਕ ਬਾਈਕਾਟ ਕੀਤਾ ਹੈ ਅਤੇ ਉਸ ਦੇ ਘਰ ਦਾ ਨਿਰੀਖਣ ਕਰਨ ਦਾ ਫੈਸਲਾ ਕੀਤਾ ਹੈ, ਪਿੰਡ ਦੇ ਹਰ ਘਰ ਪੈਦਾ ਹੋਣ ਵਾਲੀ ਬੱਚੀ ਲਈ 3100 ਰੁਪਏ ਦੀ ਐਫ.ਡੀ. ਕਰਨ. ਪਿੰਡ ਵਿੱਚ ਪੜ੍ਹਦੇ ਬੱਚਿਆਂ ਦੀ ਆਈਪੀਐਸ, ਆਈਏਐਸ ਜਾਂ ਪੀਸੀਐਸ ਦੀ ਪੜ੍ਹਾਈ ਦਾ ਖਰਚਾ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣ ਸਾਂਝੇ ਤੌਰ 'ਤੇ ਚੁੱਕਣਗੇ ਅਤੇ ਕਿਸੇ ਵੀ ਸਮਾਗਮ ਲਈ ਡੀਜੇ ਦੀ ਇਜਾਜ਼ਤ ਲੈਣੀ ਪਵੇਗੀ ਅਤੇ ਡੀਜੇ ਰਾਤ 10.30 ਵਜੇ ਤੱਕ ਹੀ ਚਲਾਇਆ ਜਾਵੇਗਾ।

Share this post