ਸਰਵ ਉੱਚ ਅਦਾਲਤ ਦੀ ਹਾਈ ਪਾਵਰ ਕਮੇਟੀ ਦੀ ਕਿਸਾਨਾਂ ਨਾਲ ਰੱਖੀ ਮੀਟਿੰਗ ਹੋਈ ਰੱਦ।
ਸਰਵ ਉੱਚ ਅਦਾਲਤ ਦੀ ਹਾਈ ਪਾਵਰ ਕਮੇਟੀ ਦੀ ਕਿਸਾਨਾਂ ਨਾਲ ਰੱਖੀ ਮੀਟਿੰਗ ਹੋਈ ਰੱਦ।
ਚੰਡੀਗੜ੍ਹ , 3 ਜਨਵਰੀ: ਬੀਤੀ ਕਈ ਮਹੀਨੇ ਤੋ ਐਮਐਸਪੀ ਅਤੇ ਹੋਰ ਮੰਗਾਂ ਨੁੰ ਲੈ ਕੇ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਚੱਲ ਰਹੇ ਕਿਸਾਨੀ ਸੰਘਰਸ਼ ਅਤੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਸਰਵ ਉੱਚ ਅਦਾਲਤ ਦੀ ਬਣਾਈ ਹਾਈ ਪਾਵਰ ਕਮੇਟੀ ਦੀ ਅੱਜ ਕਿਸਾਨਾਂ ਨਾਲ ਪੰਚਕੂਲ ਦੇ ਰੈਸਟ ਹਾਊਸ ਵਿੱਚ ਰੱਖੀ ਮੀਟਿੰਗ ਅੱਜ ਰੱਦ ਹੋ ਗਈ।ਮੀਟਿੰਗ ਸਵੇਰੇ 11 ਵਜੇ ਹੋਣੀ ਸੀ। ਹੁਣ ਕਮੇਟੀ ਨੇ ਕਿਸਾਨਾਂ ਨੂੰ 4 ਜਨਵਰੀ ਨੂੰ ਗੱਲਬਾਤ ਕਰਨ ਲਈ ਸੱਦਾ ਭੇਜਿਆ ਹੈ। ਪਰ ਬੀਕਯੂ ਵੱਲੋਂ ਵੀ ਸ਼ਾਮਲ ਹੋਣ ‘ਤੇ ਇਨਕਾਰ ਕਰ ਦਿੱਤਾ ਹੈ।