ਧੁੰਦ ਕਾਰਨ ਬਠਿੰਡੇ 'ਚ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, ਸਵਾਰੀਆਂ ਜ਼ਖ਼ਮੀ।

ਧੁੰਦ ਕਾਰਨ ਬਠਿੰਡੇ 'ਚ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, ਸਵਾਰੀਆਂ ਜ਼ਖ਼ਮੀ।

 

ਬਠਿੰਡਾ, 3 ਜਨਵਰੀ: ਪੰਜਾਬ ਵਿੱਚ ਧੁੰਦ ਕਾਰਨ ਹਾਦਸੇ ਵਧ ਗਏ ਹਨ। ਸੰਘਣੀ ਧੁੰਦ ਕਾਰਨ ਸ਼ੁਕਰਵਾਰ ਸਵੇਰੇ ਬਠਿੰਡਾ-ਰਾਮਾ ਮੰਡੀ ਰੋਡ 'ਤੇ ਸਵਾਰੀਆਂ ਨਾਲ ਭਰੀ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਹੋ ਗਈ।ਹਾਦਸੇ ਦੀ ਸੂਚਨਾ ਮਿਲਦੇ ਹੀ ਸਬੰਧਿਤ ਥਾਣੇ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਦਸੇ ਵਿੱਚ ਬੱਸ ਦਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ, ਜਦਕਿ 20 ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਏਮਜ਼ ਅਤੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਇਸ ਹਾਦਸੇ 'ਚ ਕਿਸੇ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। 

Share this post