ਹੁਣ ਵਿਦੇਸ਼ ਜਾਣ ਵਾਲਿਆਂ ਦੀ ਇਕੱਠੀ ਕੀਤੀ ਜਾਵੇੇਗੀ ਨਿੱਜੀ ਜਾਣਕਾਰੀ, ਕੇਂਦਰ ਸਰਕਾਰ ਰੱਖੇਗੀ ਕਰੜੀ ਨਜ਼ਰ।
ਹੁਣ ਵਿਦੇਸ਼ ਜਾਣ ਵਾਲਿਆਂ ਦੀ ਇਕੱਠੀ ਕੀਤੀ ਜਾਵੇੇਗੀ ਨਿੱਜੀ ਜਾਣਕਾਰੀ, ਕੇਂਦਰ ਸਰਕਾਰ ਰੱਖੇਗੀ ਕਰੜੀ ਨਜ਼ਰ।
3 ਜਨਵਰੀ: ਵਿਦੇਸ਼ ਜਾਣ ਵਾਲਿਆਂ ’ਤੇ ਹੁਣ ਕੇਂਦਰ ਸਰਕਾਰ ਕਰੜੀ ਨਜ਼ਰ ਰੱਖੇਗੀ। ਹੁਣ ਯਾਤਰੀਆਂ ਦੀ ਨਿੱਜੀ ਜਾਣਕਾਰੀ ਜਿਵੇਂ- ਯਾਤਰੀ ਕਦੋਂ, ਕਿੱਥੇ ਅਤੇ ਕਿਵੇਂ ਯਾਤਰਾ ਕਰ ਰਹੇ, ਇਸ ਦੇ ਖਰਚੇ ਕਿਸਨੇ ਅਤੇ ਕਿਵੇਂ ਚੁੱਕੇ; ਕੌਣ ਕਿੰਨੇ ਬੈਗ ਲੈ ਕੇ ਗਿਆ ਸੀ, ਕਦੋਂ ਤੇ ਕਿਸ ਸੀਟ 'ਤੇ ਬੈਠਾ, ਜਾਣਕਾਰੀ ਲਈ ਜਾਵੇਗੀ।ਇਸ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ ਅਤੇ ਇਹ ਡੇਟਾ 5 ਸਾਲਾਂ ਲਈ ਸਟੋਰ ਕੀਤਾ ਜਾਵੇਗਾ। ਜੇ ਲੋੜ ਹੋਈ ਤਾਂ ਇਸਨੂੰ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਦੇ ਲਈ ਸਾਰੀਆਂ ਏਅਰਲਾਈਨਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।ਜੇਕਰ ਕਿਸੇ ਵਿਅਕਤੀ ਦੀ ਵਿਦੇਸ਼ ਯਾਤਰਾ ਦੌਰਾਨ ਸ਼ੱਕ ਹੁੰਦਾ ਹੈ ਤਾਂ ਉਸੇ ਸਮੇਂ ਜਾਂਚ ਸ਼ੁਰੂ ਕੀਤੀ ਜਾਵੇਗੀ।