ਕੇਜਰੀਵਾਲ ਦਾ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ, ਪੁੱਛੇ ਸਵਾਲ।
ਕੇਜਰੀਵਾਲ ਦਾ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ, ਪੁੱਛੇ ਸਵਾਲ।
ਨਵੀਂ ਦਿੱਲੀ, 1 ਜਨਵਰੀ:- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਪੱਤਰ ਲਿਖਿਆ ਹੈ। ਭਾਜਪਾ ਨੇਤਾਵਾਂ 'ਤੇ ਹਮਲਾ ਕਰਦਿਆਂ ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਕਈ ਸਵਾਲ ਪੁੱਛੇ ਹਨ:-
1. ਭਾਜਪਾ ਨੇ ਪਿਛਲੇ ਦਿਨਾਂ ’ਚ ਜੋ ਵੀ ਗ਼ਲਤ ਕੀਤਾ, ਕੀ ਆਰਐਸਐਸ ਉਸ ਦਾ ਸਮਰਥਨ ਕਰਦੀ ਹੈ?
2. ਭਾਜਪਾ ਆਗੂ ਖੁੱਲ੍ਹੇਆਮ ਪੈਸੇ ਵੰਡ ਰਹੇ ਹਨ, ਕੀ ਆਰਐਸਐਸ ਵੋਟ ਖਰੀਦਣ ਦਾ ਸਮਰਥਨ ਕਰਦੀ ਹੈ?
2. ਦਲਿਤ, ਪੂਰਵਾਂਚਲੀ ਵੋਟਾਂ ਵੱਡੇ ਪੱਧਰ 'ਤੇ ਕੱਟੀਆਂ ਜਾ ਰਹੀਆਂ ਹਨ, ਕੀ ਆਰਐਸਐਸ ਨੂੰ ਲੱਗਦਾ ਹੈ ਕਿ ਇਹ ਲੋਕਤੰਤਰ ਲਈ ਸਹੀ ਹੈ?
4. ਕੀ ਆਰਐਸਐਸ ਨੂੰ ਨਹੀਂ ਲੱਗਦਾ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ?