ਬੀਤੀ ਰਾਤ ਪੰਜਾਬ ਰਿਹਾ ਸਭ ਤੋਂ ਠੰਢਾ, ਜਾਣੋਂ ਅਗਲੇ 24 ਘੰਟਿਆਂ ਦਾ ਮੌਸਮ।

ਬੀਤੀ ਰਾਤ ਪੰਜਾਬ ਰਿਹਾ ਸਭ ਤੋਂ ਠੰਢਾ, ਜਾਣੋਂ ਅਗਲੇ 24 ਘੰਟਿਆਂ ਦਾ ਮੌਸਮ। 

1 ਜਨਵਰੀ:- ਉੱਤਰੀ ਭਾਰਤ ਵਿਚ ਸਾਲ ਦੇ ਆਖਰੀ ਦਿਨ ਵੀ ਸੰਘਣੀ ਧੁੰਤ ਦੇ ਸੀਤ ਲਹਿਰ ਕਰਕੇ ਠੰਢ ਦਾ ਕਹਿਰ ਜਾਰੀ ਰਿਹਾ ਹੈ। ਪਹਾੜਾਂ ਉਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਸੀਤ ਲਹਿਰ ਚੱਲ ਰਹੀ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਪੰਜਾਬ ਦਾ ਬਠਿੰਡਾ ਅਤੇ ਅੱਜ ਸਵੇਰੇ ਬੱਲੋਵਾਲ ਸਭ ਤੋਂ ਠੰਢੇ ਸ਼ਹਿਰ ਰਹੇ। ਮੌਸਮ ਵਿਿਗਆਨੀਆਂ ਨੇ ਨਵੇਂ ਸਾਲ ਮੌਕੇ 1 ਜਨਵਰੀ ਨੂੰ ਵੀ ਸੀਤ ਲਹਿਰਾਂ ਚੱਲਣ ਦੀ ਭਵਿੱਖਵਾਣੀ ਕੀਤੀ ਹੈ।ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 14 ਸ਼ਹਿਰਾਂ ਵਿੱਚ ਪਾਰਾ 15 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।ਸਕਾਈਮੇਟ ਮੌਸਮ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਤਾਮਿਲਨਾਡੂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਜ਼ਮੀਨੀ ਠੰਡ ਪੈਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਠੰਡੇ ਦਿਨ ਦੀ ਸੰਭਾਵਨਾ ਹੈ।

Share this post