ਪੰਜਾਬ ਬੰਦ ਦੌਰਾਨ ਬਜ਼ਾਰ ਖੁੱਲਣ ਨੂੰ ਲੈ ਕੇ ਬਜ਼ਾਰ ‘ਚ ਹੰਗਾਮਾ।
ਪੰਜਾਬ ਬੰਦ ਦੌਰਾਨ ਬਜ਼ਾਰ ਖੁੱਲਣ ਨੂੰ ਲੈ ਕੇ ਬਜ਼ਾਰ ‘ਚ ਹੰਗਾਮਾ।
30 ਦਸੰਬਰ- ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਚੱਲ ਰਹੇ ਅੰਦੋਲਨ ਦੇ ਸਮਰਥਨ 'ਚ ਅੱਜ ਕਿਸਾਨਾਂ ਨੇ ਪੰਜਾਬ ਬੰਦ ਰੱਖਿਆ। ਕਿਸਾਨਾਂ ਨੇ ਪੰਜਾਬ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਅਤੇ ਰੇਲਵੇ ਟਰੈਕ ਬੰਦ ਕੀਤੇ ਹਨ।ਪੰਜਾਬ ਬੰਦ ਦੌਰਾਨ ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਮੰਡੀ ਬੰਦ ਕਰਵਾਉਣ ਆਏ ਕਿਸਾਨਾਂ ਅਤੇ ਦੁਕਾਨਦਾਰਾਂ ਵਿੱਚ ਬਹਿਸ ਕਾਰਨ ਬਾਜ਼ਾਰ ਵਿੱਚ ਹੰਗਾਮਾ ਜਾਰੀ ਰਿਹਾ।ਅਖੀਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ।