ਖਨੌਰੀ ਸਰਹੱਦ ਤੇ ਵੱਡੇ ਪੱਧਰ ‘ਤੇ ਪੁਲਿਸ ਫੋਰਸ ਅਤੇ ਐਬੂਲੈਂਸ ਗੱਡੀਆਂ ਤਾਇਨਾਤ।
ਖਨੌਰੀ ਸਰਹੱਦ ਤੇ ਵੱਡੇ ਪੱਧਰ ‘ਤੇ ਪੁਲਿਸ ਫੋਰਸ ਅਤੇ ਐਬੂਲੈਂਸ ਗੱਡੀਆਂ ਤਾਇਨਾਤ।
30 ਦਸੰਬਰ: ਖਨੌਰੀ ਸਰਹੱਦ ‘ਤੇ ਚੱਲ ਰਹੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸਰਵ ਉੱਚ ਅਦਾਲਤ ਵੱਲੋਂ ਕੀਤੇ ਗਏ ਸਖ਼ਤ ਨਿਰਦੇਸ਼ਾਂ ਦੌਰਾਨ ਨਜ਼ਰ ਰੱਖਣ ਲਈ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਤਾਇਨਾਤ ਨਜ਼ਰ ਆ ਰਿਹਾ ਹੈ। ਜਗਜੀਤ ਡੱਲੇਵਾਲ ਨੂੰ ਰਾਜ਼ੀ ਕਰਨ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਬਾਰਡਰ ਦੇ ਨਾਲ-ਨਾਲ ਪਾਥੜਾ ਸ਼ਹਿਰ ਵਿੱਚ ਵੀ ਤੈਨਾਤ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਿਰਵਾਣਾ ਰੋਡ ‘ਤੇ ਅਨਾਜ ਮੰਡੀ ਵਿੱਚ ਅੱਧੀ ਦਰਜਨ ਦੇ ਕਰੀਬ ਵਾਟਰ ਕੈਨਨ ਵਾਲੀਆਂ ਗੱਡੀਆਂ ਵੀ ਪਹੁੰਚ ਗਈਆਂ ਹਨ।ਪ੍ਰਸ਼ਾਸਨ ਵੱਲੋਂ ਖਨੌਰੀ ਬਾਰਡਰ ‘ਤੇ ਬਣਾਏ ਗਏ ਐਮਰਜੈਂਸੀ ਹਸਪਤਾਲ ਦੇ ਬਾਹਰ ਤਿੰਨ ਐਂਬੂਲੈਂਸ ਗੱਡੀਆਂ ਅਤੇ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਪਿੰਡ ਦੁਤਾਲ ਦੇ ਬੱਸ ਅੱਡੇ ਕੋਲ ਵੀ ਤਿੰਨ ਐਬੂਲੈਂਸ ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ।