ਉਤਰਾਖੰਡ ‘ਚ ਡੂੰਘੀ ਖੱਡ ‘ਚ ਜਾ ਡਿੱਗੀ ਬੱਸ।
ਉਤਰਾਖੰਡ ‘ਚ ਡੂੰਘੀ ਖੱਡ ‘ਚ ਜਾ ਡਿੱਗੀ ਬੱਸ।
ਹਾਲਦਵਾਨੀ, 25 ਦਸੰਬਰ: ਅਲਮੋੜਾ ਤੋਂ ਹਲਦਵਾਨੀ ਆ ਰਹੀ ਰੋਡਵੇਜ਼ ਦੀ ਬੱਸ ਅਮਲਾਲੀ ਨੇੜੇ 1500 ਫੁੱਟ ਡੂੰਘੀ ਖਾਈ 'ਚ ਡਿੱਗ ਗਈ।ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਅਤੇ ਕੁਝ ਗੰਭੀਰ ਜ਼ਖਮੀ ਹੋਈਆਂ ਹਨ।ਜ਼ਖਮੀਆਂ ਨੂੰ ਪੁਲਿਸ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰੱਸੀਆਂ ਅਤੇ ਮੋਢਿਆਂ 'ਤੇ ਚੁੱਕ ਕੇ ਸੜਕ 'ਤੇ ਲਿਆਂਦਾ ਗਿਆ ਅਤੇ ਸੀ.ਐਚ.ਸੀ ਭੀਮਤਾਲ ਲਿਜਾਇਆ ਗਿਆ ਹੈ।ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ।ਜ਼ਖਮੀਆਂ ਨੂੰ ਲੈਣ ਲਈ ਹਲਦਵਾਨੀ ਤੋਂ ਭੀਮਤਾਲ ਲਈ 15 ਤੋਂ ਵੱਧ ਐਂਬੂਲੈਂਸਾਂ ਰਵਾਨਾ ਹੋ ਗਈਆਂ ਹਨ। ਪੁਲਿਸ ਮੁਤਾਬਕ ਬੱਸ ‘ਚ 25 ਤੋਂ 30 ਸਵਾਰੀਆਂ ਸੀ।