ਪਰਵਿੰਦਰ ਸਿੰਘ ਚੌਹਾਨ ਹੋਣਗੇ ਹਰਿਆਣਾ ਦੇ ਨਵੇਂ ਐਡਵੋਕੇਟ ਜਨਰਲ।

ਪਰਵਿੰਦਰ ਸਿੰਘ ਚੌਹਾਨ ਹੋਣਗੇ ਹਰਿਆਣਾ ਦੇ ਨਵੇਂ ਐਡਵੋਕੇਟ ਜਨਰਲ।

ਹਰਿਆਣਾ, 23 ਦਸੰਬਰ- ਹਰਿਆਣਾ ਸਰਕਾਰ ਨੇ ਪਰਵਿੰਦਰ ਸਿੰਘ ਚੌਹਾਨ ਨੂੰ ਸੀਨੀਅਰ ਐਡਵੋਕੇਟ ਬਲਦੇਵ ਮਹਾਜਨ ਦੀ ਥਾਂ ਸੂਬੇ ਦਾ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਹੈ। ਸਰਕਾਰ ਨੇ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਹਨ।ਬਲਦੇਵ ਮਹਾਜਨ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੇ ਕਰੀਬੀ ਸਨ। ਉਨ੍ਹਾਂ ਨੂੰ ਨਵੰਬਰ 2014 'ਚ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਇਸ ਅਹੁਦੇ 'ਤੇ ਸੇਵਾ ਨਿਭਾਈ ਅਤੇ ਹੁਣ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ ਹੈ।

Share this post