ਆਜ਼ਾਦ ਉਮੀਦਵਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਬਹਿਸ।

ਆਜ਼ਾਦ ਉਮੀਦਵਾਰ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਬਹਿਸ।

ਅੰਮ੍ਰਿਤਸਰ, 21 ਦਸੰਬਰ- ਅੰਮ੍ਰਿਤਸਰ ਵਾਰਡ ਨੰਬਰ 85 ਵਿਖੇ ਵੋਟਾਂ ਸਮੇਂ ਅੱਡਾ ਮਾਹਲ ਵਿਖੇ ਆਜ਼ਾਦ ਉਮੀਦਵਾਰ  ਨਤਾਸ਼ਾ ਗਿੱਲ ਦੇ ਪਤੀ ਕਮਲ ਕੁਮਾਰ ਵੱਲੋਂ ‘ਆਪ’ ਦੀ ਉਮੀਦਵਾਰ ਮਨਮੀਤ ਕੌਰ ਨਾਲ ਧੱਕਾ ਮੁੱਕੀ ਕੀਤੀ ਗਈ, ਆਪ, ਕਾਂਗਰਸੀ ਵਰਕਰਾਂ ਅਤੇ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰ ਦੇ ਖ਼ਿਲਾਫ਼ ਅੱਡੇ ਵਿੱਚ ਧਰਨਾ ਲਗਾ ਦਿੱਤਾ।ਹੁਣ ਗੜਬੜ ਹੋਣ ਤੋਂ ਬਾਅਦ ਅੰਮ੍ਰਿਤਸਰ, ਸ਼ਹਿਰੀ ਅਤੇ ਦਿਹਾਤੀ ਪੁਲਿਸ ਦੇ ਸੈਂਕੜੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਏ.ਸੀ.ਪੀ. ਸ਼ਿਵਦਰਸ਼ਨ ਸਿੰਘ ਸੰਧੂ, ਪੁਲਿਸ ਥਾਣਾ ਕੰਬੋ ਦੇ ਐਸ. ਐਚ.ਓ. ਹਰਪਾਲ ਸਿੰਘ ਸੋਹੀ ਵੀ ਇੱਥੇ ਮੌਜੂਦ ਸਨ। 

Share this post