ਤਰੁਣ ਚੁੱਗ ਨੇ ਪਰਿਵਾਰ ਸਮੇਤ ਪਾਈ ਵੋਟ।

ਤਰੁਣ ਚੁੱਗ ਨੇ ਪਰਿਵਾਰ ਸਮੇਤ ਪਾਈ ਵੋਟ।

ਅੰਮ੍ਰਿਤਸਰ, 21 ਦਸੰਬਰ: ਅੰਮ੍ਰਿਤਸਰ ਵਿੱਚ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਆਪਣੇ ਉਮੀਦਵਾਰਾਂ ਨੂੰ ਵੋਟ ਪਾ ਰਹੇ ਹਨ। ਜਿਸ ਦੇ ਚਲਦੇ ਭਾਜਪਾ ਦੇ ਰਾਸ਼ਟਰੀ ਜਰਨਲ ਸਕੱਤਰ ਤਰੁਣ ਚੁੱਗ ਨੇ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਹਾਥੀ ਗੇਟ ਵਿਖੇ ਵਾਰਡ ਨੰਬਰ 59 ਤੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਬੂਥ ਨੰਬਰ 06 ਤੇ ਜਾ ਕੇ ਵੋਟ ਪਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੈਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਅੱਜ ਦੇ ਦਿਨ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨ ਤਾਂ ਜੋ ਲੋਕ ਆਪਣਾ ਪਸੰਦੀ ਦਾ ਉਮੀਦਵਾਰ ਕੌਂਸਲਰ ਬਣ ਸਕਣ ਤੇ ਓਹ ਵਿਅਕਤੀ ਆਪਣੇ ਵਾਰਡ ਦੀ ਸੇਵਾ ਕਰ ਸਕੇ।

 

Share this post