ਸਰਵ ਉੱਚ ਅਦਾਲਤ ਨੇ ਨਗਰ ਨਿਗਮ ਚੋਣਾਂ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ।

ਸਰਵ ਉੱਚ ਅਦਾਲਤ ਨੇ ਨਗਰ ਨਿਗਮ ਚੋਣਾਂ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ।

ਨਵੀਂ ਦਿੱਲੀ, 20 ਦਸੰਬਰ- ਪੰਜਾਬ ਵਿੱਚ ਭਲਕੇ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਅੱਜ ਸਰਵ ਉੱਚ ਅਦਾਲਤ ਵਿੱਚ ਸੁਣਵਾਈ ਹੋਈ।ਸੁਣਵਾਈ ਦੋਰਾਨ ਸਰਵ ਉੱਚ ਅਦਾਲਤ ਨੇ ਚੋਣਾਂ 'ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਭਲਕੇ ਤੈਅ ਸਮੇਂ ਅਨੁਸਾਰ ਵੋਟਾਂ ਪੈਣਗੀਆਂ।ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਸੀ ਕਿ ਨਾਮਜ਼ਦਗੀ ਦੌਰਾਨ ਪਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰੇਸ਼ਾਨ ਕੀਤਾ ਗਿਆ। ਲੋਕਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਪਟੀਸ਼ਨਕਰਤਾ ਨੇ ਰਾਜ ਵਿੱਚ ਕਈ ਥਾਵਾਂ 'ਤੇ ਨਾਮਜ਼ਦਗੀ ਦੌਰਾਨ ਛੇੜਛਾੜ ਦੇ ਵੀਡੀਓ ਅਤੇ ਹੋਰ ਰਿਕਾਰਡ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਏ ਸਨ।

 

Share this post