ਸਰਵ ਉੱਚ ਅਦਾਲਤ ਨੇ ਡੱਲੇਵਾਲ ਬਾਰੇ ਜਾਰੀ ਕੀਤੇ ਹੁਕਮ।
ਸਰਵ ਉੱਚ ਅਦਾਲਤ ਨੇ ਡੱਲੇਵਾਲ ਬਾਰੇ ਜਾਰੀ ਕੀਤੇ ਹੁਕਮ।
ਨਵੀਂ ਦਿੱਲੀ, 20 ਦਸੰਬਰ: ਸਰਵ ਉੱਚ ਅਦਾਲਤ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਾਰੇ ਹੁਕਮ ਦਿੱਤੇ ਹਨ।ਅਦਾਲਤ ਨੇ ਕਿਹਾ ਹੈ ਕਿ ਜਿਹੜਾ ਅਸਥਾਈ ਹਸਪਤਾਲ ਬਣਾਇਆ ਹੈ, ਡੱਲੇਵਾਲ ਨੂੰ ਉਥੇ ਸ਼ਿਫਟ ਕੀਤਾ ਜਾਵੇ। ਸੂਤਰਾਂ ਮੁਤਾਬਕ ਪੁਲਿਸ ਹੁਣ ਐਕਸ਼ਨ ਲੈ ਸਕਦੀ ਹੈ।ਪੁਲਿਸ ਦੇ ਕਿਸੇ ਐਕਸ਼ਨ ਦੇ ਡਰੋਂ ਕਿਸਾਨਾਂ ਨੇ ਡੱਲੇਵਾਲ ਦੇ ਦੁਆਲੇ ਟਰਾਲੀਆਂ ਖੜ੍ਹੀਆਂ ਕਰਕੇ ਸੁਰੱਖਿਆ ਘੇਰਾ ਬਣਾਇਆ ਹੋਇਆ ਹੈ, ਇਸ ਲਈ ਪੁਲਿਸ ਦਾ ਕਿਸਾਨਾਂ ਨਾਲ ਟਕਰਾਅ ਹੋਣ ਦਾ ਖਦਸ਼ਾ ਹੈ।ਬੀਤੇ ਕੱਲ੍ਹ ਅਦਾਲਤ ਨੇ ਕਿਹਾ ਸੀ ਕਿ ਉਹ ਮਰਨ ਵਰਤ ’ਤੇ ਬੈਠੇ ਡੱਲੇਵਾਲ ਨੂੰ ਸਿਹਤ ਜਾਂਚ ਲਈ ਮਨਾਉਣ।ਅਦਾਲਤ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਕਿਹਾ ਕਿ ਉਹ ਡੱਲੇਵਾਲ ਨੂੰ ਘੱਟੋ ਘੱਟ ਇਕ ਹਫ਼ਤੇ ਲਈ ਇਲਾਜ ਕਰਾਉਣ ਲਈ ਰਾਜ਼ੀ ਕਰਨ ਜਦਕਿ ਹੋਰ ਵਿਅਕਤੀ ਪ੍ਰਦਰਸ਼ਨ ਜਾਰੀ ਰੱਖ ਸਕਦੇ ਹਨ।ਐਡਵੋਕੇਟ ਜਨਰਲ ਨੇ ਡੱਲੇਵਾਲ ਨੂੰ ਸਮਝਾਉਣ ਅਤੇ ਉਨ੍ਹਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਅਦਾਲਤ ਦੀਆਂ ਭਾਵਨਾਵਾਂ ਤੋਂ ਜਾਣੂ ਕਰਾਉਣ ਵਾਸਤੇ ਇਕ ਦਿਨ ਦਾ ਸਮਾਂ ਮੰਗਿਆ ਸੀ। ਬੈਂਚ ਨੇ ਮਾਮਲੇ ਨੂੰ 20 ਅੱਜ ਦਸੰਬਰ ਲਈ ਸੂਚੀਬੱਧ ਕਰ ਦਿੱਤਾ ਸੀ।