ਸੀਐਮ ਨੇ ਸੂਬੇ ਦਾ ਅਤੇ ਐਮਸੀ ਨੇ ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਹੁੰਦਾ ਹੈ: ਮੁੱਖ ਮੰਤਰੀ

ਸੀਐਮ ਨੇ ਸੂਬੇ ਦਾ ਅਤੇ ਐਮਸੀ ਨੇ ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਹੁੰਦਾ ਹੈ: ਮੁੱਖ ਮੰਤਰੀ

ਲੁਧਿਆਣਾ, 19 ਦਸੰਬਰ: ਲੁਧਿਆਣਾ ਵਿੱਚ ਆਪ ਉਮੀਦਵਾਰਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰੋਡ ਸ਼ੋਅ ਦੌਰਾਨ ਚੋਣ ਪ੍ਰਚਾਰ ਕੀਤਾ। ਰੋਡ ਸ਼ੋਅ ਦੀ ਸ਼ੁਰੂਆਤ ਆਰਤੀ ਚੌਂਕ ਤੋਂ ਹੋਈ ਜੋ ਘੁਮਾਰ ਮੰਡੀ ਚੌਂਕ ਵਿਖੇ ਜਾ ਕੇ ਖ਼ਤਮ ਹੋਇਆ। ਇਸ ਮੌਕੇ 'ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਉਹਨਾਂ ਦੀ ਕਰਮਭੂਮੀ ਹੈ ਅਤੇ ਉਹਨਾਂ ਦਾ ਲੁਧਿਆਣਾ ਦੇ ਵਿਕਾਸ ਵੱਲ ਖਾਸ ਧਿਆਨ ਰਹਿੰਦਾ ਹੈ ਉਹਨਾਂ ਕਿਹਾ ਕਿ ਸੀਐਮ ਅਤੇ ਐਮਸੀ ਇੱਕੋ ਹੀ ਹਨ। ਸੀਐਮ ਨੇ ਸੂਬੇ ਦਾ ਵਿਕਾਸ ਦੇਖਣਾ ਹੁੰਦਾ ਹੈ ਅਤੇ ਇਸ ਦੇ ਉਲਟ ਅੱਖਰ ਐਮਸੀ ਨੇ ਸ਼ਹਿਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਹੁੰਦਾ ਹੈ। ਲੁਧਿਆਣਾ ਦੇ 95 ਵਾਰਡਾਂ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਝਾੜੂ ਚਲਾ ਕੇ ਨਗਰ ਨਿਗਮ ਵਿੱਚ ਆਪ ਦਾ ਮੇਅਰ ਬਣਾਓ ਤਾਂ ਜੋ ਲੁਧਿਆਣਾ ਦਾ ਸਰਬ ਪੱਖੀ ਵਿਕਾਸ ਤੇਜ਼ੀ ਨਾਲ ਹੋ ਸਕੇ।ਰੋਡ ਸ਼ੋਅ ਦੌਰਾਨ ਲੋਕਾਂ ਨੇ ਜਗ੍ਹਾ ਜਗ੍ਹਾ ਮੁੱਖ ਮੰਤਰੀ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ।

 

Share this post