ਅਮਿਤ ਸ਼ਾਹ ਨੇ ਬਾਬਾ ਸਾਹਿਬ ਅੰਬੇਡਕਰ ਦਾ ਕੀਤਾ ਅਪਮਾਨ: ਹਰਪਾਲ ਸਿੰਘ ਚੀਮਾ

ਅਮਿਤ ਸ਼ਾਹ ਨੇ ਬਾਬਾ ਸਾਹਿਬ ਅੰਬੇਡਕਰ ਦਾ ਕੀਤਾ ਅਪਮਾਨ: ਹਰਪਾਲ ਸਿੰਘ ਚੀਮਾ

18 ਦਸੰਬਰ 2024: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ 'ਤੇ ਦਲਿਤ ਵਿਰੋਧੀ ਤੇ ਡਾ. ਭੀਮ ਰਾਓ ਅੰਬੇਡਕਰ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਅੰਬੇਡਕਰ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ 'ਚ ਲੱਗੀ ਹੋਈ ਹੈ।ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਦਲਿਤ ਸਮਾਜ ਨੂੰ ਅੱਗੇ ਲਿਆਉਣ ਲਈ ਬਹੁਤ ਵੱਡਾ ਕਾਰਜ ਕੀਤਾ ਹੈ।ਪਿਛਲੇ 75 ਸਾਲਾਂ ਤੋਂ ਸੰਵਿਧਾਨ ਕੰਮ ਕਰ ਰਿਹਾ, ਅਦਾਲਤਾਂ ਵੱਖ-ਵੱਖ ਸਦਨਾਂ 'ਚ ਚਰਚਾ ਹੋਈ ਹੈ ਪਰ ਕਿਸੇ ਨੇ ਸੰਵਿਧਾਨ ਦਾ ਮੂਲ ਬਦਲਣ ਲਈ ਕੰਮ ਨਹੀਂ ਕੀਤਾ। ਬੀਤੇ ਕੱਲ੍ਹ ਲੋਕ ਸਭਾ 'ਚ ਸੰਵਿਧਾਨ ਉੱਤੇ ਚਰਚਾ ਹੋ ਰਹੀ ਸੀ ਤਾਂ ਭਾਜਪਾ ਦੇ ਸੀਨੀਅਰ ਆਗੂ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਾਬਾ ਸਾਹਿਬ ਦਾ ਮਜ਼ਾਕ ਉਡਾਇਆ ਹੈ।ਗ੍ਰਹਿ ਮੰਤਰੀ ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਹੈ।ਅਮਿਤ ਸ਼ਾਹ ਨੇ ਬਾਬਾ ਭੀਮ ਰਾਓ ਅੰਬੇਡਕਰ ਦੇ ਪੈਰੋਕਾਰਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਅਮਿਤ ਸ਼ਾਹ ਦੀ 'ਆਪ' ਪਾਰਟੀ ਵਲੋਂ ਨਿੰਦਾ ਕਰਦੇ ਹੋਏ ਕਿਹਾ ਕਿ ਬੀਜੇਪੀ ਸੰਵਿਧਾਨ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ ਤੇ ਆਮ ਆਦਮੀ ਪਾਰਟੀ ਸੰਵਿਧਾਨ ਬਦਲਣ ਖ਼ਿਲਾਫ਼ ਹਰ ਮੋੜ 'ਤੇ ਸੰਘਰਸ਼ ਕਰੇਗੀ। ਚੀਮਾ ਨੇ ਅਮਿਤ ਸ਼ਾਹ ਨੂੰ ਤੁਰੰਤ ਮਾਫੀ ਮੰਗਣ ਦੀ ਗੱਲ ਕਹੀ ਹੈ।ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ।

 

Share this post