'ਇੱਕ ਦੇਸ਼, ਇੱਕ ਚੋਣ' ਬਿੱਲ ‘ਤੇ ਲੋਕਸਭਾ ‘ਚ ਹੋਈ ਵੋਟਿੰਗ

'ਇੱਕ ਦੇਸ਼, ਇੱਕ ਚੋਣ' ਬਿੱਲ ‘ਤੇ ਲੋਕਸਭਾ ‘ਚ ਹੋਈ ਵੋਟਿੰਗ

17 ਦਸੰਬਰ 2024: ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ 'ਇੱਕ ਦੇਸ਼, ਇੱਕ ਚੋਣ' ਸੰਵਿਧਾਨ (129ਵੀਂ ਸੋਧ) ਬਿੱਲ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ।ਕਾਨੂੰਨ ਮੰਤਰੀ ਨੇ ਬਿੱਲ ਨੂੰ ਸੰਯੁਕਤ ਸੰਸਦੀ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਦਿੱਤਾ ਹੈ। ਹੁਣ ਇਸ ਨੂੰ ਸੰਯੁਕਤ ਸੰਸਦੀ ਕਮੇਟੀ ਕੋਲ ਭੇਜਿਆ ਗਿਆ ਹੈ।ਸਦਨ ਵਿੱਚ ਬਿੱਲ ਨੂੰ ਪ੍ਰਵਾਨ ਕਰਨ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਵੋਟਿੰਗ ਕਰਵਾਈ ਗਈ। ਬਿੱਲ ਦੇ ਪੱਖ 'ਚ 220 ਵੋਟਾਂ ਪਈਆਂ, ਜਦਕਿ ਵਿਰੋਧ 'ਚ 149 ਵੋਟਾਂ ਪਈਆਂ। ਹਾਲਾਂਕਿ ਵਿਰੋਧੀ ਪਾਰਟੀਆਂ ਦੇ ਇਤਰਾਜ਼ ਜਤਾਉਣ ਮਗਰੋਂ ਪਰਚੀ ਰਾਹੀਂ ਵੋਟਿੰਗ ਕਰਵਾਈ ਗਈ।ਲੋਕ ਸਭਾ ਸਪੀਕਰ ਓਮ ਬਿਰਲਾ ਨੇ ਨਤੀਜਿਆਂ ਦਾ ਐਲਾਨ ਕਰਦੇ ਕਿਹਾ ਪ੍ਰਸਤਾਵ ਪੇਸ਼ ਕਰਨ ਦੇ ਹੱਕ ‘ਚ 269 ਅਤੇ ਵਿਰੋਧ ਵਿੱਚ 198 ਵੋਟਾਂ ਪਈਆਂ।ਕੇਂਦਰੀ ਮੰਤਰੀ ਨੇ ਲੋਕ ਸਭਾ ‘ਚ ਬਿੱਲ ਪੇਸ਼ ਕਰਨ ਤੋਂ ਬਾਅਦ ਵਿਰੋਧੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸ, ਸਪਾ, ਟੀਐਮਸੀ, ਆਰਜੇਡੀ, ਪੀਡੀਪੀ, ਸ਼ਿਵ ਸੈਨਾ, ਊਧਵ ਧੜਾ ਅਤੇ ਜੇਐਮਐਮ ਇਸ ਦਾ ਵਿਰੋਧ ਕਰ ਰਹੇ ਹਨ।

 

Share this post