ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਢੀਂਡਸਾ।

ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਢੀਂਡਸਾ।

17 ਦਸੰਬਰ 2024: ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਰਦਾਸ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇ। ਜਿਥੇ ਉਨ੍ਹਾਂ ਨੇ 10 ਦਿਨਾਂ ਦੀ ਲੱਗੀ ਤਨਖਾਹ ਸੇਵਾ ਨੂੰ ਮੁਕੰਮਲ ਕੀਤਾ ਉੱਥੇ ਹੀ ਅਰਦਾਸ ਕਰਵਾਉਣ ਤੋਂ ਪਹਿਲੋਂ 11000 ਰੁਪਏ ਦੀ ਕੜਾਹ ਪ੍ਰਸ਼ਾਦ ਅਤੇ 11000 ਰੁਪਏ ਗੋਲਕ ਵਿੱਚ ਸੇਵਾ ਪਾਈ। ਇਸ ਤੋਂ ਇਲਾਵਾ 2015 ਵਿੱਚ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਤੋਂ ਦੁਵਾਏ ਗਏ 82 ਲੱਖ ਦੇ ਇਸ਼ਤਿਹਾਰਾਂ ਦੀ ਵਿਆਜ ਸਮੇਤ ਬਣਦੀ ਆਪਣੇ ਸੱਤਵੇਂ ਹਿੱਸੇ ਦੀ ਰਕਮ ਵਜੋਂ 15 ਲੱਖ 78,685 ਦਾ ਚੈੱਕ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪਿਆ ਗਿਆ।

 

Share this post