ਨਸ਼ਿਆਂ ਦਾ ਕੀਤਾ ਵਿਰੋਧ ਤਾਂ ਨੌਜਵਾਨ ਸਰਪੰਚ ਦੀ ਲੈ ਲਈ ਜਾਨ।
ਨਸ਼ਿਆਂ ਦਾ ਕੀਤਾ ਵਿਰੋਧ ਤਾਂ ਨੌਜਵਾਨ ਸਰਪੰਚ ਦੀ ਲੈ ਲਈ ਜਾਨ।
16 ਦਸੰਬਰ 2024: ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਆਏ ਦਿਨ ਹੁੰਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਅਜਿਹਾ ਹੀ ਬਰਨਾਲਾ ਜ਼ਿਲ੍ਹਾ ਦੇ ਪਿੰਡ ਛੰਨਾਂ ‘ਚ ਬੀਤੀ ਰਾਤ ਗੁਲਾਬ ਸਿੰਘ ਵਾਲਾ ਵਿਖੇ ਨਿੱਜੀ ਰੰਜਿਸ਼ ਦੇ ਕਾਰਨ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਧਾਲੀਵਾਲ ਦਾ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਤੋਂ ਲੈ ਕੇ ਹੀ ਕੁਝ ਲੋਕ ਨਿੱਜੀ ਰੰਜਿਸ਼ ਰੱਖ ਰਹੇ ਸਨ।ਸੁਖਜੀਤ ਸਿੰਘ ਨਸ਼ਿਆਂ ਦਾ ਵਿਰੋਧ ਕਰਦਾ ਸੀ, ਜੋ ਨਸ਼ਾ ਤਸਕਰਾਂ ਨੂੰ ਰਾਸ ਨਹੀਂ ਆਇਆ ਤਾਂ ਬੀਤੀ ਰਾਤ ਸਰਪੰਚ ਸੁਖਜੀਤ ਸਿੰਘ ਅਤੇ ਸਾਥੀਆਂ ’ਤੇ ਹਮਲਾ ਕਰ ਦਿੱਤਾ, ਜਿਸ ਵਿਚ ਸਰਪੰਚ ਦੇ ਪਿਤਾ ਸਮੇਤ ਤਿੰਨ ਵਿਅਕਤੀ ਜ਼ਖਮੀ ਹੋ ਗਏ ਹਨ। ਸਰਪੰਚ ਸੁਖਜੀਤ ਸਿੰਘ ਦੀ ਬਰਨਾਲਾ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ।